ਰਿਸ਼ਤੇ ਹੋਏ ਸ਼ਰਮਸਾਰ, ਕਲਯੁੱਗੀ ਪਿਓ ਵਲੋਂ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ

Sunday, Nov 08, 2020 - 02:12 PM (IST)

ਰਿਸ਼ਤੇ ਹੋਏ ਸ਼ਰਮਸਾਰ, ਕਲਯੁੱਗੀ ਪਿਓ ਵਲੋਂ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ

ਫਿਰੋਜ਼ਪੁਰ (ਸੰਨੀ ਚੋਪੜਾ,ਕੁਮਾਰ): ਫਿਰੋਜ਼ਪੁਰ ਦੇ ਇਕ ਪਿੰਡ 'ਚ ਕਲਯੁੱਗੀ ਪਿਤਾ ਵਲੋਂ ਆਪਣੀ ਕਰੀਬ 3 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਬਾਅਦ ਮਾਸੂਮ ਬੱਚੀ ਨੂੰ ਫ਼ਿਰੋਜ਼ਪੁਰ ਦੇ ਸਿਵਿਲ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰ ਬੱਚੀ ਦਾ ਇਲਾਜ ਕਰ ਰਹੇ ਹਨ ਅਤੇ ਸੂਚਨਾ ਮਿਲਣ ਦੇ ਬਾਅਦ ਫਿਰੋਜ਼ਪੁਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  ਨੋਟਬੰਦੀ ਦੀ ਵਰ੍ਹੇਗੰਢ ਤੇ ਵਿਸ਼ੇਸ਼ ਵਿਅੰਗਾਤਮਕ ਆਰਟੀਕਲ “ਨੋਟਬੰਦੀ ਨੂੰ ਚੇਤੇ ਕਰਦਿਆਂ...!''

ਇਸ ਸਬੰਧੀ ਮਾਮੂਸ ਬੱਚੀ ਦਾ ਚਾਚਾ ਅਤੇ ਪਰਿਵਾਰਕ ਮੈਂਬਰ ਬੱਚੀ ਨੂੰ ਇਲਾਜ ਲਈ ਸਿਵਿਲ ਹਸਪਤਾਲ 'ਚ ਲੈ ਕੇ ਆਏ ਦੋਸ਼ੀ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਸਿਵਿਲ ਹਸਪਤਾਲ 'ਚ ਬੱਚੀ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚੀ ਨੂੰ ਉਸ ਦੀ ਮਾਂ ਅਤੇ ਦਾਦੀ ਹਸਪਤਾਲ 'ਚ ਲੈ ਕੇ ਆਏ ਹਨ, ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਪਿਤਾ ਨੇ ਨਸ਼ੇ ਦੀ ਹਾਲਤ 'ਚ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਹੈ। ਪਿਤਾ 'ਤੇ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ: ਮਲੇਸ਼ੀਆ 'ਚ ਫਸੇ ਨੌਜਵਾਨ ਦੀ ਹੋਈ ਵਤਨ ਵਾਪਸੀ, ਸੁਣਾਈ ਦੁੱਖ ਭਰੀ ਦਾਸਤਾਨ


author

Shyna

Content Editor

Related News