ਕਾਲ ਬਣ ਕੇ ਆਏ ਬੇਸਹਾਰਾ ਪਸ਼ੂ ਕਾਰਣ 4 ਬੱਚਿਆਂ ਦੇ ਪਿਓ ਨੂੰ ਮਿਲੀ ਦਰਦਨਾਕ ਮੌਤ

Friday, May 19, 2023 - 11:55 AM (IST)

ਕਾਲ ਬਣ ਕੇ ਆਏ ਬੇਸਹਾਰਾ ਪਸ਼ੂ ਕਾਰਣ 4 ਬੱਚਿਆਂ ਦੇ ਪਿਓ ਨੂੰ ਮਿਲੀ ਦਰਦਨਾਕ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) : ਸ਼ੁੱਕਰਵਾਰ ਸਵੇਰੇ ਪਿੰਡ ਬਲਿਆਲ ਸੂਏ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ 3 ਕੁੜੀਆਂ ਤੇ ਇੱਕ ਮੁੰਡੇ ਦਾ ਪਿਤਾ ਸੀ। ਹਾਦਸੇ ਸਬੰਧੀ ਨੀਟੂ ਸਿੰਘ ਵਾਸੀ ਬਲਿਆਲ ਰੋਡ ਨੇ ਦੱਸਿਆ ਕਿ ਉਸਦਾ ਚਾਚਾ ਜਸਵੀਰ ਸਿੰਘ (42) ਪੁੱਤਰ ਬਘੇਲ ਸਿੰਘ ਵਾਸੀ ਪਿੰਡ ਬਾਸੀਅਰਕ ਅੱਜ ਸਵੇਰੇ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਭਵਾਨੀਗੜ੍ਹ ਵੱਲ ਨੂੰ ਆ ਰਿਹਾ ਸੀ। ਇਸ ਦੌਰਾਨ ਬਲਿਆਲ ਲਿੰਕ ਰੋਡ 'ਤੇ ਸੂਏ ਕੋਲ ਜਸਵੀਰ ਸਿੰਘ ਦਾ ਮੋਟਰਸਾਈਕਲ ਸੜਕ 'ਤੇ ਜਾ ਰਹੇ ਇੱਕ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ ਤੇ ਜਸਵੀਰ ਸਿੰਘ ਬੇਕਾਬੂ ਹੋ ਕੇ ਸੜਕ 'ਤੇ ਜਾ ਡਿੱਗਿਆ।

ਇਹ ਵੀ ਪੜ੍ਹੋ- ਮਾਲਵੇ ਦੇ ਪ੍ਰਸਿੱਧ ਮੰਦਰ ਮਾਈਸਰਖਾਨਾ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

ਇਸ ਦੌਰਾਨ ਉਹ ਭਵਾਨੀਗੜ੍ਹ ਤੋਂ ਭੱਟੀਵਾਲ ਨੂੰ ਅਧਿਆਪਕਾਂ ਨੂੰ ਛੱਡਣ ਜਾ ਰਹੀ ਟਵੇਰਾ ਗੱਡੀ ਹੇਠ ਆ ਗਿਆ। ਨੀਟੂ ਸਿੰਘ ਨੇ ਦੱਸਿਆ ਕਿ ਘਟਨਾ ਉਪਰੰਤ ਰਾਹਗੀਰਾਂ ਵੱਲੋਂ ਜਲਦ ਹੀ ਗੰਭੀਰ ਜ਼ਖ਼ਮੀ ਹੋਏ ਉਸਦੇ ਚਾਚਾ ਜਸਵੀਰ ਸਿੰਘ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ। ਨੀਟੂ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ 3 ਕੁੜੀਆਂ ਤੇ ਇੱਕ ਮੁੰਡੇ ਦਾ ਪਿਤਾ ਸੀ ਤੇ ਸਖ਼ਤ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿੰਡ ਅਤੇ ਪਰਿਵਾਰ ਵਿੱਚ ਸੋਗ ਫੈਲ ਗਿਆ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾ ਰਹੇ 2 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News