ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ

Sunday, Apr 30, 2023 - 06:31 PM (IST)

ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ

ਮਾਨਸਾ (ਜੱਸਲ) : ਮਾਨਸਾ ਦੇ ਨੇੜਲੇ ਪਿੰਡ ਖਿਆਲਾ ਖ਼ੁਰਦ ਵਿਖੇ ਪਿਓ ਵਲੋਂ ਪੁੱਤਰ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (30) ਰੋਜ਼ਾਨਾ ਸ਼ਰਾਬ ਪੀ ਕੇ ਆਪਣੇ ਪਿਓ ਦੀ ਕੁੱਟਮਾਰ ਕਰਦਾ ਸੀ, ਜਿਸ ਤੋਂ ਤੰਗ ਪ੍ਰੇਸ਼ਾਨ ਆ ਕੇ ਚੇਤ ਸਿੰਘ ਨੇ ਉਸਦਾ ਖਪਰਾ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ : ਅਦਾਲਤ ਨੇ 20 ਮਈ ਤੱਕ ਮੁਲਤਵੀ ਕੀਤੀ ਕੇਸ ਦੀ ਸੁਣਵਾਈ

ਪੁਲਸ ਵਲੋਂ ਭੈਣ ਜਸਵੀਰ ਕੌਰ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸਦਰ ਮਾਨਸਾ ਦੇ ਐੱਸ. ਐੱਚ. ਓ. ਪਰਵੀਨ ਕੁਮਾਰ ਨੇ ਦੱਸਿਆ ਕਿ ਮਾਮਲਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਮਾਮਲੇ 'ਤੇ CM ਮਾਨ ਦਾ ਟਵੀਟ, ਕਿਹਾ- ਹਰ ਸੰਭਵ ਮਦਦ ਪਹੁੰਚਾਈ ਜਾ ਰਹੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News