ਸਾਰੀਆਂ ਹੱਦਾਂ-ਬੰਨ੍ਹੇ ਟੱਪ ਦਰਿੰਦਾ ਬਣਿਆ ਪਿਓ, 13 ਸਾਲਾ ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ

Wednesday, Nov 08, 2023 - 05:32 PM (IST)

ਸਾਰੀਆਂ ਹੱਦਾਂ-ਬੰਨ੍ਹੇ ਟੱਪ ਦਰਿੰਦਾ ਬਣਿਆ ਪਿਓ, 13 ਸਾਲਾ ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ

ਦਿੜ੍ਹਬਾ ਮੰਡੀ, ਕੌਹਰੀਆਂ (ਅਜੈ, ਸ਼ਰਮਾਂ) : ਥਾਣਾ ਦਿੜਬਾ ਵਿਖੇ ਇਕ ਅਜਿਹੇ ਨਿਰਦਈ ਪਿਓ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸਨੇ ਆਪਣੇ ਪੁੱਤਰ ਨੂੰ ਬੜੀ ਹੀ ਬੇਰਹਿਮੀ ਨਾਲ ਕੰਧ ਨਾਲ ਪਟਕ ਕੇ ਮਾਰ ਦਿੱਤਾ। ਇਸ ਸਬੰਧੀ ਥਾਣਾ ਦਿੜਬਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਉਰਫ ਦੀਪ ਪਤਨੀ ਬਲਵਿੰਦਰ ਕੌਰ ਵਾਸੀ ਉਭਿਆ ਨੇ ਥਾਣਾ ਦਿੜਬਾ ਵਿਖੇ ਦਰਜ ਕਰਵਾਏ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਮੇਰੇ ਦੋ ਲੜਕੇ ਸ਼ਮੀਰ ਸਿੰਘ ਤੇ ਜਸਕਰਨ ਸਿੰਘ ਹਨ। ਮੈਂ 30 ਅਕਤੂਬਰ ਨੂੰ ਆਪਣੇ ਬੇਟੇ ਸ਼ਮੀਰ ਸਿੰਘ ਦੇ ਨਾਲ ਕਿਸੇ ਵਿਆਹ ਸਮਾਗਮ ਵਿਚ ਗਈ ਹੋਈ ਸੀ। ਮੇਰਾ ਦੂਜਾ ਬੇਟਾ ਜਸਕਰਨ ਸਿੰਘ (13) ਘਰ ਹੀ ਸੀ ਜਿਸ ਦੌਰਾਨ ਮੇਰੇ ਪਤੀ ਤੇ ਮੇਰੇ ਲੜਕਿਆਂ ਦੇ ਸੋਤੇਲੇ ਪਿਤਾ ਬਲਵਿੰਦਰ ਸਿੰਘ ਨੇ ਮੇਰੇ ਬੇਟੇ ਜਸਕਰਨ ਸਿੰਘ ਨੂੰ ਕੰਮ ’ਤੇ ਜਾਣ ਲਈ ਕਿਹਾ।

ਇਹ ਵੀ ਪੜ੍ਹੋ : ਘਰ ਅੰਦਰ ਵੜ ਕੇ ਜਿਮ ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ

ਇਸ ਦੌਰਾਨ ਮੇਰੇ ਬੇਟੇ ਵੱਲੋਂ ਕੰਮ ਲਈ ਨਾ ਉੱਠਣ ’ਤੇ ਮੇਰੇ ਪਤੀ ਬਲਵਿੰਦਰ ਸਿੰਘ ਨੇ ਉਸਨੂੰ ਪਟਕਾ ਕੇ ਕੰਧ ਨਾਲ ਚੁੱਕ ਕੇ ਮਾਰਿਆ ਜਿਸ ਕਾਰਨ ਮੇਰੇ ਪੁੱਤਰ ਪੁੱਤਰ ਜਸਕਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਥੇ ਦੱਸਣਯੋਗ ਹੈ ਬਲਵਿੰਦਰ ਸਿੰਘ ਜਿਸ ਨੂੰ ਲੈ ਕੇ ਥਾਣਾ ਦਿੜ੍ਹਬਾ ਪੁਲਸ ਨੇ ਦੋਸ਼ੀ ਖਿਲਾਫ 302, 201 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਆਪਣੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਮੁੜ ਵੱਡੀ ਵਾਰਦਾਤ, ਘਰ ਅੰਦਰ ਵੜ ਕੇ ਜਿਮ ਮਾਲਕ ਦਾ ਪੰਜ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News