ਨੂੰਹ ਦੀ ਇਹ ਘਟੀਆ ਕਰਤੂਤ ਨੂੰ ਜਾਣ ਸਹੁਰੇ ਨੇ ਲਗਾਇਆ ਮੌਤ ਨੂੰ ਗਲੇ (ਵੀਡੀਓ)

04/27/2017 9:02:01 PM

ਨਵਾਂਸ਼ਹਿਰ(ਭਟੋਆ, ਮੂੰਗਾ, ਪੂਜਾ, ਚਮਨ ਲਾਲ, ਰਾਕੇਸ਼)— ਨੂੰਹ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਸਹੁਰੇ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਨਵਾਂਸ਼ਹਿਰ ਦੇ ਪਿੰਡ ਖਟਕੜਕਲਾਂ ਦੀ ਹੈ। ਮ੍ਰਿਤਕ ਦੇ ਪੁੱਤਰ ਦਾ ਇਕ ਮਹੀਨੇ ਪਹਿਲਾਂ ਹੀ ਕੁਲਵਿੰਦਰ ਕੌਰ ਨਾਂ ਦੀ ਲੜਕੀ ਨਾਲ ਵਿਆਹ ਹੋਇਆ ਸੀ, ਜਿਸ ਦੇ ਨਾਥ ਰਾਮ ਦੇ ਨਾਂ ਦੇ ਅਖੌਤੀ ਬਾਬੇ ਨਾਲ ਨਾਜਾਇਜ਼ ਸੰਬੰਧ ਸਨ। ਨਾਥ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ, ਜਿਸ ਤੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਘਰ ਆਉਣ ''ਤੇ ਮਨ੍ਹ ਕਰਦੇ ਸਨ ਤਾਂ ਦੋਸ਼ੀ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਾਣਕਾਰੀ ਅਨੁਸਾਰ ਲਖਵਿੰਦਰ (52) ਪੁੱਤਰ ਸੰਤ ਰਾਮ, ਜੋਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਨੇ ਬੀਤੇ ਦਿਨੀਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਜਿਸ ਨੂੰ ਤੁਰੰਤ ਬੰਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਇਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਢਾਹਾਂ ਕਲੇਰਾਂ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। 
ਜ਼ਿਕਰਯੋਗ ਹੈ ਕਿ ਲਖਵਿੰਦਰ, ਜਿਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਜਿਸ ਨੇ ਪਿੰਡ ਪੈਸਰਾ ਦੀ ਰਾਣੀ (ਕਾਲਪਨਿਕ ਨਾਂ) ਨਾਲ ਦੂਜਾ ਵਿਆਹ ਕਰਵਾਇਆ ਹੋਇਆ ਸੀ। ਇਸੇ ਪਤਨੀ ਦਾ ਭਰਾ ਨਾਥ ਰਾਮ, ਜੋਕਿ ਪੈਸਰਾ ਦੇ ਹੀ ਇਕ ਡੇਰੇ ਦਾ ਬਾਬਾ ਹੈ। ਇਸੇ ਬਾਬੇ ਨੇ ਲਖਵਿੰਦਰ ਦੀ ਪਹਿਲੀ ਪਤਨੀ ਦੇ ਲੜਕੇ ਪਰਮਿੰਦਰ ਦਾ ਰਿਸ਼ਤਾ ਆਪਣੇ ਹੀ ਪਿੰਡ ''ਚ ਕਰਵਾਇਆ ਹੋਇਆ ਸੀ। ਇਸੇ ਕਾਰਨ ਬਾਬੇ ਦਾ ਘਰ ਕਾਫੀ ਆਉਣਾ-ਜਾਣਾ ਦੱਸਿਆ ਗਿਆ।ਇਸੇ ਦੌਰਾਨ ਲਖਵਿੰਦਰ ਨੂੰ ਨੂੰਹ ਦੇ ਨਾਲ ਨਾਥ ਰਾਮ ਦੇ ਨਾਜਾਇਜ਼ ਸੰਬੰਧਾਂ ਦਾ ਪਤਾ ਲੱਗਾ। ਇਸ ਬਾਰੇ ਲਖਵਿੰਦਰ ਨੇ ਨੂੰਹ ਅਤੇ ਨਾਥ ਰਾਮ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਮੰਨੇ।
ਇਸੇ ਨਾਮੋਸ਼ੀ ''ਚ ਲਖਵਿੰਦਰ ਨੇ ਲੋਕਾਂ ਦੀ ਨੋਕ-ਝੋਕ ਤੋਂ ਬਚਣ ਲਈ, ਕਥਿਤ ਤੌਰ ''ਤੇ ਆਪਣੇ-ਆਪ ਨੂੰ ਖਤਮ ਕਰਨ ਲਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰਨੀ ਹੀ ਠੀਕ ਸਮਝੀ। ਇਸ ਸੰਬੰਧੀ ਥਾਣਾ ਸਦਰ ਦੇ ਏ. ਐੱਸ. ਆਈ. ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਮ੍ਰਿਤਕ ਦੇ ਪੁੱਤਰ ਪਰਮਿੰਦਰ ਦੇ ਬਿਆਨਾਂ ਦੇ ਆਧਾਰ ''ਤੇ ਕਥਿਤ ਦੋਸ਼ੀ ਨਾਥ ਰਾਮ ਨਿਵਾਸੀ ਪੈਸਰਾ (ਥਾਣਾ ਮਾਹਿਲਪੁਰ) ਦੇ ਵਿਰੁੱਧ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।


Related News