ਦਿਓਰ ਨਾਲ ਨਾਜਾਇਜ਼ ਸੰਬੰਧ 'ਚ ਰੋੜਾ ਬਣੇ ਸਹੁਰੇ ਨੂੰ ਨੂੰਹ ਨੇ ਦਿੱਤੀ ਦਰਦਨਾਕ ਮੌਤ
Saturday, Jun 06, 2020 - 06:40 PM (IST)
ਸੁਲਤਾਨਪੁਰ ਲੋਧੀ (ਸੋਢੀ)— ਤਿੰਨ ਮਹੀਨੇ ਪਹਿਲਾਂ ਹੋਏ 75 ਸਾਲਾ ਬਜ਼ੁਰਗ ਦੇ ਕਤਲ ਕੇਸ ਨੂੰ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਸੁਲਝਾ ਲਿਆ ਹੈ। ਥਾਣਾ ਸੁਲਤਾਨਪੁਰ ਲੋਧੀ ਬਜ਼ੁਰਗ ਕਰਮ ਸਿੰਘ (75) ਪੁੱਤਰ ਕਿਸ਼ਨ ਸਿੰਘ ਦੀ ਹੋਏ ਅੰਨ੍ਹੇ ਕਤਲ ਕੇਸ ਨੂੰ ਬੜੀ ਮਿਹਨਤ ਤੋਂ ਬਾਅਦ ਹੱਲ ਕਰਦੇ ਹੋਏ ਇਸ ਕੇਸ 'ਚ ਕਥਿਤ ਤੌਰ 'ਤੇ ਮੁੱਖ ਦੋਸ਼ਣ ਮ੍ਰਿਤਕ ਦੀ ਨੂੰਹ ਕੁਲਵਿੰਦਰ ਕੌਰ ਪਤਨੀ ਮੰਗਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਕੁਲਵਿੰਦਰ ਕੌਰ ਦਾ ਰਿਸ਼ਤੇਦਾਰੀ 'ਚ ਲੱਗਦਾ ਦਿਓਰ ਫਤਿਹ ਸਿੰਘ ਹਾਲੇ ਫਰਾਰ ਹੈ।
ਇਹ ਵੀ ਪੜ੍ਰੋ: 'ਕੋਰੋਨਾ' ਦੀ ਜਲੰਧਰ 'ਚ ਤੜਥੱਲੀ, ਇਕੱਠੇ 10 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਇਸ ਬਾਰੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਪੁਲਸ ਕਪੂਰਥਲਾ ਸਤਿੰਦਰ ਸਿੰਘ ਦੇ ਆਦੇਸ਼ਾਂ 'ਤੇ ਮਨਪ੍ਰੀਤ ਸਿੰਘ ਢਿੱਲੋਂ ਪੁਲਸ ਕਪਤਾਨ ਤਫਤੀਸ਼ ਕਪੂਰਥਲਾ ਅਤੇ ਇੰਸਪੈਕਟਰ ਸਰਬਜੀਤ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਗਈ ਤਫਤੀਸ਼ ਉਪਰੰਤ ਇਹ ਅੰਨ੍ਹਾ ਕਤਲ ਕੇਸ ਹੱਲ ਕੀਤਾ ਗਿਆ ਹੈ।
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਮਿਤੀ 9 ਮਾਰਚ 2020 ਨੂੰ ਮ੍ਰਿਤਕ ਦੇ ਭਰਾ ਸਵਰਨ ਸਿੰਘ ਉਰਫ ਸਰਵਣ ਸਿੰਘ ਪੁੱਤਰ ਬੰਤਾ ਸਿੰਘ ਦੇ ਬਿਆਨ 'ਤੇ ਕਤਲ ਦਾ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਕਰਮ ਸਿੰਘ ਦਾ ਇਕ ਪੁੱਤਰ ਹੈ, ਜੋ ਕਿ 12 ਸਾਲ ਤੋਂ ਇਟਲੀ 'ਚ ਗਿਆ ਹੋਇਆ ਹੈ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗ੍ਰਿਫਤਾਰ ਕੀਤੀ ਕਥਿਤ ਦੋਸ਼ਣ ਕੁਲਵਿੰਦਰ ਕੌਰ ਦੇ ਫਤਿਹ ਸਿੰਘ ਨਾਲ ਨਜਾਇਜ਼ ਸੰਬੰਧ ਹਨ। ਕਤਲ ਦੀ ਵਜ੍ਹਾ ਇਹ ਹੈ ਕਿ ਮ੍ਰਿਤਕ ਆਪਣੀ ਜ਼ਮੀਨ ਆਪਣੇ ਪੁੱਤਰ ਅਤੇ ਨੂੰਹ ਨਾਲ ਨਾਰਾਜ਼ਗੀ ਹੋਣ ਕਰਕੇ ਕਿਸੇ ਹੋਰ ਨੂੰ ਦੇਣ ਨੂੰ ਕਹਿੰਦਾ ਸੀ।
ਇਹ ਵੀ ਪੜ੍ਰੋ: ਖਾਲਿਸਤਾਨ ਦੀ ਮੰਗ 'ਤੇ ਭੜਕੀ 'ਆਪ', ਕਿਹਾ-ਅਕਾਲੀ-ਭਾਜਪਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ (ਵੀਡੀਓ)