ਦੁੱਖਭਰੀ ਖ਼ਬਰ: 10 ਦਿਨ ਪਹਿਲਾਂ ਹੋਈ ਪਿਤਾ ਦੀ ਮੌਤ ਤੇ ਹੁਣ ਸਦਮੇ 'ਚ ਪੁੱਤਰ ਨਾਲ ਵਾਪਰਿਆ ਇਹ ਭਾਣਾ

Wednesday, Sep 02, 2020 - 11:07 PM (IST)

ਦੁੱਖਭਰੀ ਖ਼ਬਰ: 10 ਦਿਨ ਪਹਿਲਾਂ ਹੋਈ ਪਿਤਾ ਦੀ ਮੌਤ ਤੇ ਹੁਣ ਸਦਮੇ 'ਚ ਪੁੱਤਰ ਨਾਲ ਵਾਪਰਿਆ ਇਹ ਭਾਣਾ

ਜਲੰਧਰ (ਵਰੁਣ)— ਇਥੋਂ ਦੇ ਮਸ਼ਹੂਰ ਮਾਈ ਹੀਰਾ ਗੇਟ ਸਥਿਤ ਸਾਈਂ ਜਿਊਲਰਜ਼ 'ਤੇ ਕੁਦਰਤ ਆਪਣਾ ਕਹਿਰ ਵਰ੍ਹਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 10 ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਦਮ ਤੋੜਨ ਵਾਲੇ ਸੁਰਿੰਦਰ ਵਰਮਾ ਦੇ ਜਵਾਨ ਬੇਟੇ ਰਾਕੇਸ਼ ਦੀ ਵੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਿੱਠਾਪੁਰ ਦੇ ਸ਼ਿਵ ਵਿਹਾਰ ਦੇ ਰਹਿਣ ਵਾਲੇ ਰਾਕੇਸ਼ ਵਰਮਾ (42) ਪਿਤਾ ਦੇ ਦਿਹਾਂਤ ਤੋਂ ਬਾਅਦ ਸਦਮੇ 'ਚ ਸਨ।

ਇਹ ਵੀ ਪੜ੍ਹੋ:  ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ

ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ। ਬੀਤੀ ਸ਼ਾਮ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦੇ ਬਾਅਦ ਉਨ੍ਹਾਂ ਦੀ ਕਿਡਨੀਆਂ ਅਤੇ ਫੇਫੜਿਆਂ ਨੇ ਇਕ ਦਮ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ

ਇਸ ਦੌਰਾਨ ਉਨ੍ਹਾਂ ਦੇ ਮਲਟੀਪਲ ਆਰਗੇਨ ਫੇਲ ਹੋ ਗਏ, ਜਿਸ ਕਰਕੇ ਉਨ੍ਹਾਂ ਨੇ ਅੱਜ ਦਮ ਤੋੜ ਦਿੱਤਾ। ਰਾਕੇਸ਼ ਵਰਮਾ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਈਂ ਜਿਊਲਰਜ਼ ਦੇ ਮਾਲਕ ਸੁਰਿੰਦਰ ਵਰਮਾ ਵੀ ਬਿਲਕੁਲ ਫਿਟ ਸਨ। ਉਨ੍ਹਾਂ ਨੂੰ ਵੀ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। 10 ਦਿਨਾਂ ਦੇ ਅੰਦਰ ਇਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੇ ਚਲੇ ਜਾਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਰਾਕੇਸ਼ ਦਾ ਅੰਤਿਮ ਸੰਸਕਾਰ ਅੱਜ ਹੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:  ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ


author

shivani attri

Content Editor

Related News