ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਫਾਰਚੂਨਰ ਨੇ ਲਈ ਪਿਓ ਦੀ ਜਾਨ, ਧੀ ਗੰਭੀਰ ਜ਼ਖ਼ਮੀ

02/06/2023 11:39:16 PM

ਬੀਜਾ (ਬਿਪਨ) : ਮੰਜੀ ਸਾਹਿਬ ਵਿਖੇ ਤੇਜ਼ ਰਫ਼ਤਾਰ ਫਾਰਚੂਨਰ ਨੇ ਇਕ ਪਿਓ ਦੀ ਜਾਨ ਲੈ ਲਈ ਜਦਕਿ, ਉਸਦੀ ਧੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਲਖਵੀਰ ਸਿੰਘ (66) ਪੁੱਤਰ ਸੁੰਦਰ ਸਿੰਘ ਵਾਸੀ ਵਾਰਡ ਨੰਬਰ 2, ਖੰਨਾ ਵਜੋਂ ਹੋਈ। ਹਾਦਸੇ ’ਚ ਉਸਦੀ ਧੀ ਪਰਮਿੰਦਰ ਕੌਰ (35) ਗੰਭੀਰ ਜ਼ਖ਼ਮੀ ਹੋ ਗਈ, ਜਿਸਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਬੁਲਟਾਂ 'ਤੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਚੱਲਿਆ ਪੀਲਾ ਪੰਜਾ (ਵੀਡੀਓ)

ਕੰਵਰਜੀਤ ਸਿੰਘ ਅਨੁਸਾਰ ਉਸ ਦੀ ਭੈਣ ਪਰਮਿੰਦਰ ਕੌਰ ਨੌਕਰੀ ਦੀ ਭਾਲ ’ਚ ਸੀ। ਉਸਦੇ ਪਿਤਾ ਲਖਵੀਰ ਸਿੰਘ ਉਸਦੀ ਭੈਣ ਪਰਮਿੰਦਰ ਕੌਰ ਨਾਲ ਬੱਸ ’ਚ ਮੰਜੀ ਸਾਹਿਬ ਇਕ ਕੰਪਨੀ ’ਚ ਨੌਕਰੀ ਦਾ ਪਤਾ ਕਰਨ ਗਏ ਸੀ। ਬੱਸ ਤੋਂ ਉਤਰ ਕੇ ਜਿਵੇਂ ਹੀ ਉਸਦੇ ਪਿਤਾ ਅਤੇ ਭੈਣ ਸੜਕ ਪਾਰ ਕਰਨ ਲੱਗੇ ਤਾਂ ਤੇਜ਼ ਰਫਤਾਰ ਫਾਰਚੂਨਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸਦੀ ਭੈਣ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

PunjabKesari

ਹਾਦਸੇ ਤੋਂ ਬਾਅਦ ਡਰਾਈਵਰ ਗੱਡੀ ਸਮੇਤ ਫਰਾਰ ਹੋ ਗਿਆ। ਪੁਲਸ ਚੌਕੀ ਕੋਟ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਕੰਵਰਜੀਤ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਅਣਪਛਾਤੀ ਫਾਰਚੂਨਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


Mandeep Singh

Content Editor

Related News