ਨਸ਼ੇੜੀ ਪਿਓ ਤੇ ਧੀ ਦੀ ਲੜਾਈ 'ਚ ਇਹ ਸਭ ਵੀ ਹੋ ਜਾਵੇਗਾ, ਕਿਸੇ ਨੂੰ ਨਾ ਹੋਇਆ ਯਕੀਨ

Saturday, Aug 12, 2023 - 10:03 AM (IST)

ਨਸ਼ੇੜੀ ਪਿਓ ਤੇ ਧੀ ਦੀ ਲੜਾਈ 'ਚ ਇਹ ਸਭ ਵੀ ਹੋ ਜਾਵੇਗਾ, ਕਿਸੇ ਨੂੰ ਨਾ ਹੋਇਆ ਯਕੀਨ

ਚੰਡੀਗੜ੍ਹ (ਸੰਦੀਪ) : ਇੱਥੇ ਪਿੰਡ ਕਿਸ਼ਨਗੜ੍ਹ ਵਿਖੇ ਆਪਣੀ ਧੀ ਨਾਲ ਹੋਈ ਤਕਰਾਰ ਦੌਰਾਨ ਚਾਕੂ ਵੱਜਣ ਕਰ ਕੇ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਮਈ ਲਾਲ ਵਜੋਂ ਹੋਈ ਹੈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਬੇਟੀ ਆਸ਼ਾ (19) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਸ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਰਾਹ 'ਚੋਂ ਹੀ ਚੁੱਕ ਕਾਰ 'ਚ ਸੁੱਟਿਆ 22 ਸਾਲਾਂ ਦਾ ਮੁੰਡਾ, ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ

ਘਟਨਾ ਸਮੇਂ ਆਸ਼ਾ ਘਰ ’ਚ ਪਿਆਜ਼ ਕੱਟ ਰਹੀ ਸੀ। ਇਸ ਦੌਰਾਨ ਪਿਤਾ ਸ਼ਰਾਬੀ ਹੋ ਕੇ ਘਰ ਆਇਆ ਅਤੇ ਦੋਵਾਂ ਵਿਚਾਲੇ ਕਿਸੇ ਗੱਲ ਤੋਂ ਤਕਰਾਰ ਹੋ ਗਈ। ਤਕਰਾਰ ਇਸ ਹੱਦ ਤੱਕ ਵੱਧ ਗਈ ਕਿ ਪਿਤਾ ਨੂੰ ਲੱਗਾ ਕਿ ਆਸ਼ਾ ਚਾਕੂ ਨਾਲ ਹਮਲਾ ਕਰਨ ਵਾਲੀ ਹੈ। ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਆਸ਼ਾ ਦੇ ਹੱਥ ਵਿਚਲਾ ਚਾਕੂ ਸੁਮੇਲ ਦੀ ਛਾਤੀ 'ਚ ਵੱਜ ਗਿਆ। ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਸੁਮੇਲ ਨੂੰ ਸਥਾਨਕ ਡਾਕਟਰ ਕੋਲ ਲੈ ਗਏ, ਜਿੱਥੇ ਉਸ ਦੀ ਹਾਲਤ ਵਿਗੜ ਰਹੀ ਸੀ। ਉਸ ਨੂੰ ਜੀ. ਐੱਮ. ਐੱਸ. ਐੱਚ.-16 ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਦੇ ਆਧਾਰ ’ਤੇ ਆਈ. ਟੀ. ਪਾਰਕ ਥਾਣੇ ਦੀ ਪੁਲਸ ਨੇ ਆਸ਼ਾ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : PSEB ਵੱਲੋਂ ਇਨ੍ਹਾਂ ਕੋਰਸਾਂ ਲਈ ਦਾਖ਼ਲਾ 16 ਅਗਸਤ ਤੋਂ ਸ਼ੁਰੂ, ਇੰਝ ਫਾਰਮ ਭਰ ਸਕਣਗੇ ਵਿਦਿਆਰਥੀ
ਘਰ ’ਚ ਟੇਲਰਿੰਗ ਦਾ ਕੰਮ ਕਰਦੀ ਹੈ ਧੀ
ਜਾਣਕਾਰੀ ਮੁਤਾਬਕ ਆਸ਼ਾ ਨੇ 10ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ ਅਤੇ ਘਰ ’ਚ ਟੇਲਰਿੰਗ ਦਾ ਕੰਮ ਕਰਦੀ ਹੈ। ਪਿਤਾ ਸੁਮੇਲ ਨਸ਼ੇ ਦਾ ਆਦੀ ਸੀ। ਤਕਰੀਬਨ 3 ਸਾਲਾਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸੀ। ਉਸ ਦੀ ਨਸ਼ਾ ਕਰਨ ਦੀ ਆਦਤ ਕਾਰਨ ਘਰ 'ਚ ਹਰ ਰੋਜ਼ ਲੜਾਈ-ਝਗੜੇ ਹੁੰਦੇ ਰਹਿੰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News