ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

Friday, Sep 16, 2022 - 09:57 AM (IST)

ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

ਤਰਨਤਾਰਨ (ਰਮਨ ਚਾਵਲਾ) - ਜ਼ਿਲ੍ਹੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਵਿਖੇ ਇਕ ਪਿਓ ਆਪਣੀ 4 ਸਾਲਾ ਬੱਚੀ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਨਹੀਂ ਕਰ ਸਕਿਆ ਤਾਂ ਉਸ ਨੇ ਆਪਣੀ ਹੀ ਮਾਸੂਮ ਧੀ ਨੂੰ ਨਹਿਰ ’ਚ ਧੱਕਾ ਦੇ ਦਿੱਤਾ। ਪਿਓ ਦੀ ਇਸ ਹਰਕਤ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਮਰਗਿੰਦਪੁਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜੱਜ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਖਿੱਪਾਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਹਾਲ ਵਾਸੀ ਮੁਕਤਸਰ ਆਪਣੀ ਬੀਮਾਰ ਪਤਨੀ ਰਣਜੀਤ ਕੌਰ ਅਤੇ 4 ਸਾਲਾ ਕੁੜੀ ਹਰਗੁਣ ਨਾਲ ਪਿਛਲੇ ਕੁਝ ਸਮੇਂ ਤੋਂ ਰਹਿ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ

ਰਣਜੀਤ ਕੌਰ ਦੀ ਸਿਹਤ ਜ਼ਿਆਦਾ ਖ਼ਰਾਬ ਰਹਿਣ ਕਾਰਨ ਪਤੀ ਜੱਜ ਸਿੰਘ ਆਪਣੀ ਬੇਟੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਹੀਂ ਕਰ ਪਾ ਰਿਹਾ ਸੀ। ਬੀਤੇ ਬੁੱਧਵਾਰ ਰਣਜੀਤ ਕੌਰ ਨੇ ਆਪਣੇ ਪਤੀ ਜੱਜ ਸਿੰਘ ਨੂੰ ਕਿਹਾ ਕਿ ਬੇਟੀ ਹਰਗੁਣ ਨੂੰ ਉਸਦੀ ਮਾਸੀ ਕੋਲ ਪਾਲਣ-ਪੋਸ਼ਣ ਲਈ ਛੱਡ ਦਿੱਤਾ ਜਾਵੇ। ਕਰੀਬ ਢਾਈ ਵਜੇ ਜੱਜ ਸਿੰਘ ਆਪਣੀ ਬੇਟੀ ਹਰਗੁਣ ਨੂੰ ਮਾਸੀ ਕੋਲ ਛੱਡਣ ਲਈ ਨਾਲ ਲੈ ਕੇ ਬੱਸ ’ਚ ਬੈਠ ਗਿਆ। ਅਚਾਨਕ ਉਹ ਬੱਸ ਤੋਂ ਹੇਠਾਂ ਉੱਤਰਿਆ ਅਤੇ ਆਪਣੀ ਧੀ ਨੂੰ ਨਜ਼ਦੀਕੀ ਨਹਿਰ ਵਿਚ ਧੱਕਾ ਦੇਣ ਉਪਰੰਤ ਵਾਪਸ ਘਰ ਪਰਤ ਗਿਆ।

ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)

ਇਸ ਦੌਰਾਨ ਬੱਚੀ ਹਰਗੁਣ ਦੀ ਲਾਸ਼ ਨੂੰ ਨਜ਼ਦੀਕੀ ਪਿੰਡ ਨਿਵਾਸੀਆਂ ਨੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤਾ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਜੱਜ ਸਿੰਘ ਨੇ ਮੰਨਿਆ ਕਿ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰਨ ਕਰਕੇ ਉਸ ਨੇ ਆਪਣੀ ਹੀ ਧੀ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੱਚਾ ਪੱਕਾ ਦੀ ਪੁਲਸ ਵਲੋਂ ਸੁਖਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਮਰਗਿੰਦਪੁਰਾ ਦੇ ਬਿਆਨਾਂ ਹੇਠ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News