ਪੰਜਾਬ ''ਚ ਰਿਸ਼ਤੇ ਤਾਰ-ਤਾਰ : ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਫਿਰ ਮਾਂ ਤੇ ਛੋਟੇ ਭਰਾ...
Tuesday, Feb 24, 2026 - 02:07 PM (IST)
ਬਰੇਟਾ (ਬਾਂਸਲ, ਸੰਦੀਪ) : ਬੁਢਲਾਡਾ ਬਲਾਕ ਦੇ ਪਿੰਡ ਧਨਪੁਰਾ ਵਿਖੇ ਬੀਤੀ ਰਾਤ ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਪੁੱਤਰ ਵੱਲੋਂ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸਿਰਫ ਇੰਨਾ ਹੀ ਨਹੀਂ, ਉਸ ਨੇ ਆਪਣੀ ਮਾਂ ਅਤੇ ਛੋਟੇ ਭਰਾ ਨੂੰ ਵੀ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਏ ਸਿੰਘ ਪਿੰਡ ਧਨਪੁਰਾ ਦੇ ਨੌਜਵਾਨ ਦੀ ਆਪਣੇ ਪਿਤਾ ਗੁਰਜੰਟ ਸਿੰਘ (65) ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ! ਬਾਰ ਐਸੋਸੀਏਸ਼ਨ ਨੇ ਦਿੱਤੀ ਸਖ਼ਤ ਚਿਤਾਵਨੀ
ਇਸ ਨੂੰ ਬੀਤੀ ਰਾਤ ਰਾਏ ਸਿੰਘ ਵੱਲੋਂ ਖੂਨੀ ਰੂਪ 'ਚ ਬਦਲ ਦਿੱਤਾ ਗਿਆ। ਉਸ ਨੇ ਆਪਣੇ ਛੋਟੇ ਭਰਾ ਦੇ ਘਰ ਦੀ ਕੰਧ ਟੱਪ ਕੇ ਪਿਤਾ ਗੁਰਜੰਟ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਜ਼ਿਕਰਯੋਗ ਹੈ ਕਿ ਗੁਰਜੰਟ ਸਿੰਘ ਕੋਲ ਚਾਰ ਏਕੜ ਜ਼ਮੀਨ ਸੀ, ਜਿਸ ਦੀ ਵੰਡ ਨੂੰ ਲੈ ਕੇ ਅਕਸਰ ਘਰ 'ਚ ਰਾਏ ਸਿੰਘ ਕਲੇਸ਼ ਕਰਦਾ ਸੀ ਅਤੇ ਜ਼ਮੀਨ ਦੀ ਵੰਡ 'ਚ ਦੋ ਏਕੜ ਜ਼ਮੀਨ ਲੈਣ ਲਈ ਲੜਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਮਜੀਠੀਆ ਨੂੰ ਅੱਜ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਇਕ ਦਿਨ ਦੀ ਮਿਲੀ ਸੀ ਛੋਟ
ਇਸੇ ਤਹਿਤ ਰਾਏ ਸਿੰਘ ਨੇ ਬੀਤੀ ਰਾਤ ਆਪਣੇ ਛੋਟੇ ਭਰਾ ਦੇ ਘਰ 'ਚ ਕੰਧ ਟੱਪ ਕੇ ਜਿੱਥੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ, ਉਥੇ ਆਪਣੀ ਮਾਂ ਅਤੇ ਛੋਟੇ ਭਰਾ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਉਧਰ ਦੂਸਰੇ ਪਾਸੇ ਪੁਲਸ ਨੇ ਮ੍ਰਿਤਕ ਦੇ ਛੋਟੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਵੱਡੇ ਪੁੱਤਰ ਰਾਏ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
