ਬੈਂਕ ''ਚੋਂ ਪੈਸੇ ਕਢਵਾ ਕੇ ਘਰ ਪਰਤ ਰਹੇ ਪਿਓ-ਪੁੱਤ ਨੂੰ ਬਣਾਇਆ ਨਿਸ਼ਾਨਾ, 2 ਲੱਖ 98 ਹਜ਼ਾਰ ਖੋਹ ਮੁਲਜ਼ਮ ਹੋਏ ਫ਼ਰਾਰ
Thursday, Dec 05, 2024 - 06:00 AM (IST)
ਤਰਨਤਾਰਨ (ਰਮਨ) : ਬੈਂਕ ਤੋਂ ਰੁਪਏ ਕਢਵਾ ਕੇ ਘਰ ਪਰਤ ਰਹੇ ਪਿਓ-ਪੁੱਤਰ ਨੂੰ 3 ਲੁਟੇਰਿਆਂ ਨੇ ਪਿਸਤੌਲ ਦੀ ਨੌਕ ’ਤੇ ਨਿਸ਼ਾਨਾ ਬਣਾਉਂਦੇ ਹੋਏ 2 ਲੱਖ 98 ਹਜ਼ਾਰ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪ੍ਰਭਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਤਲਵੰਡੀ ਸੋਭਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 2 ਦਸੰਬਰ ਨੂੰ ਉਹ ਆਪਣੇ ਪਿਤਾ ਸਰਬਜੀਤ ਸਿੰਘ ਸਮੇਤ ਆਈ. ਸੀ. ਆਈ. ਸੀ ਬੈਂਕ ਪੱਟੀ ਤੋਂ 2 ਲੱਖ 98,000 ਰੁਪਏ ਕਢਵਾ ਕੇ ਮੋਟਰਸਾਈਕਲ ਉਪਰ ਵਾਪਸ ਪਿੰਡ ਆ ਰਹੇ ਸੀ, ਜਦੋਂ ਉਹ ਕਰੀਬ 4 ਵਜੇ ਪਿੰਡ ਸ਼ਹੀਦ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਮੋਟਰਸਾਈਕਲ ਉਪਰ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪਿਸਤੌਲ ਦੀ ਨੋਕ ਉਪਰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸਦੇ ਪਿਤਾ ਪਾਸੋਂ 2 ਲੱਖ 98000 ਰੁਪਏ ਖੋਹ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਏ. ਐੱਸ. ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਭਾਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8