ਬਠਿੰਡਾ ''ਚ ਪਿਓ ਨੇ ਰੋਲੀ ਨਾਬਾਲਗ ਧੀ ਦੀ ਪੱਤ, ਕੁੜੀ ਦੇ ਬੋਲ ਸੁਣ ਪੁਲਸ ਦੇ ਵੀ ਉੱਡੇ ਹੋਸ਼

3/3/2021 2:53:25 PM

ਬਠਿੰਡਾ (ਵਿਜੇ)- ਬਠਿੰਡਾ ਵਿਖੇ ਇਸਾਨੀਅਨਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਿਓ ਵਲੋਂ ਕਥਿਤ ਤੌਰ 'ਤੇ ਆਪਣੀ ਹੀ ਨਾਬਾਲਗ ਧੀ ਨੂੰ ਕਈ ਵਾਰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਪਿਓ ਦੀ ਦਰਿੰਦਗੀ ਤੋਂ ਦੁਖੀ ਹੋ ਕੇ ਨਾਬਾਲਗ ਕੁੜੀ ਆਪਣੇ ਦੋਸਤ ਨਾਲ ਜੈਪੁਰ ਭੱਜ ਗਈ। ਧੀ ਦੀ ਇੱਜ਼ਤ ਤਾਰ-ਤਾਰ ਕਰਨ ਵਾਲੇ ਪਿਓ ਨੇ ਹੀ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਸ ਕੋਲ ਲਿਖਵਾਈ। ਜਿਸ 'ਤੇ ਪੁਲਸ ਨੇ ਕਾਰਵਾਈ ਕੀਤੀ ਅਤੇ ਦੋਵਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਜੈਪੁਰ ਤੋਂ ਬਠਿੰਡਾ ਲਿਆਂਦਾ ਗਿਆ।

ਇਹ ਵੀ ਪੜ੍ਹੋ : ਪਟਿਆਲਾ ਜੇਲ 'ਚ ਬੰਦ ਖ਼ਤਰਨਾਕ ਗੈਂਗਸਟਰ ਰੰਮੀ ਮਛਾਨਾ 'ਤੇ ਵੱਡਾ ਖੁਲਾਸਾ, ਸਾਹਮਣੇ ਆਈ ਇਹ ਗੱਲ

ਚੌਂਕੀ ਬਸ ਸਟੈਂਡ ਪੁਲਸ ਅਤੇ ਡੀ. ਐੱਸ. ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ ਸਾਹਮਣੇ ਨਾਬਾਲਗ ਕੁੜੀ ਨੇ ਖੁਲਾਸਾ ਕੀਤਾ ਤਾਂ ਪੁਲਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਪਿਛਲੇ ਕੁਝ ਸਮੇਂ ਤੋਂ ਉਸ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਉਕਤ ਪੂਰੀ ਘਟਨਾ ਦੇ ਬਾਰੇ ਜਦੋਂ ਉਸ ਨੇ ਆਪਣੇ ਇਕ ਨਜ਼ਦੀਕੀ ਦੋਸਤ ਨੂੰ ਦੱਸਿਆ ਤਾਂ ਦੋਵਾਂ ਨੇ ਜੈਪੁਰ ਜਾਣ ਦੀ ਯੋਜਨਾ ਬਣਾਈ। ਪੁਲਸ ਨੂੰ ਪੀੜਤਾ ਨੇ ਦੱਸਿਆ ਕਿ ਉਹ 24-25 ਫਰਵਰੀ ਦੀ ਰਾਤ ਨੂੰ ਆਪਣੇ ਦੋਸਤ ਨਾਲ ਬਠਿੰਡਾ ਬਸ ਸਟੈਂਡ ਤੋਂ ਬਸ 'ਚ ਬੈਠ ਕੇ ਜੈਪੁਰ ਪਹੁੰਚ ਗਏ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਰਦਨਾਕ ਹਾਦਸਾ, ਮਕਾਨ ਡਿੱਗਣ ਕਾਰਣ ਦੋ ਮੁੰਡਿਆਂ ਦੀ ਮੌਤ

ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਸ ਦੇ ਪਿਤਾ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਪੁਲਸ ਪੀੜਤਾ ਦੇ ਦੋਸਤ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਪਰ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਦੋਸਤ ਨੇ ਉਸ ਨਾਲ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ। ਡੀ. ਐੱਸ. ਪੀ. ਸਿਟੀ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੰਗਲਵਾਰ ਦੇਰ ਸ਼ਾਮ ਪੀੜਤਾ ਦੇ ਬਿਆਨ 'ਤੇ ਮੁਲਜ਼ਮ ਪਿਤਾ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੌਕੀਮਾਨ ਨੇੜੇ ਵੱਡੀ ਵਾਰਦਾਤ, ਲੁਟੇਰਿਆਂ ਨੇ 9 ਲੱਖ ਰੁਪਏ ਲੁੱਟਣ ਤੋਂ ਬਾਅਦ ਡਰਾਈਵਰ ਦਾ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor Gurminder Singh