ਚੰਡੀਗੜ੍ਹ : ਡਾਕਟਰਾਂ ਨੇ ਕੀਤਾ 'ਫਤਿਹਵੀਰ' ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ
Tuesday, Jun 11, 2019 - 10:31 AM (IST)
ਚੰਡੀਗੜ੍ਹ (ਭਗਵਤ) : ਬੋਰਵੈੱਲ 'ਚ ਡਿਗ ਕੇ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੀ. ਜੀ. ਆਈ. 'ਚ ਪੋਸਟ ਮਾਰਟਮ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਫਤਿਹਵੀਰ ਨੂੰ ਪੀ. ਜੀ. ਆਈ. ਮ੍ਰਿਤਕ ਹੀ ਲਿਆਂਦਾ ਗਿਆ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ। ਹੁਣ ਪੋਸਟ ਮਾਰਟ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਉਸ ਦੀ ਮੌਤ ਕਦੋਂ ਅਤੇ ਕਿਸ ਕਾਰਨ ਹੋਈ ਹੈ।
ਪਰਮਿੰਦਰ ਢੀਂਡਸਾ ਪੁੱਜੇ ਪੀ. ਜੀ. ਆਈ.
ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਪੁੱਜ ਚੁੱਕੇ ਹਨ। ਹਾਲਾਂਕਿ ਫਤਿਹਵੀਰ ਦੀ ਮੌਤ ਤੋਂ ਬਾਅਦ ਪੀ. ਜੀ. ਆਈ. ਬਾਹਰ ਲਗਾਤਾਰ ਲੋਕਾਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪੀ. ਜੀ. ਆਈ. ਦੇ ਬਾਹਰ ਭਾਰੀ ਸੁਰੱਖਿਆ ਫੋਰਸ ਲਾਈ ਗਈ ਹੈ।