ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਰੋਡ ਜਾਮ ਕਰ ਲਗਾਇਆ ਧਰਨਾ
Tuesday, Jun 11, 2019 - 09:25 AM (IST)
ਸੁਨਾਮ (ਮੰਗਲਾ)— ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨ ਕਰਨ ਤੋਂ ਬਾਅਦ ਭੜਕੇ ਲੋਕ ਨਾਅਰੇਜ਼ਬਾਜੀ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਦੀ ਮੌਤ ਹੋਈ ਹੈ। ਡਾਕਟਰਾਂ ਦੇ ਮ੍ਰਿਤਕ ਐਲਾਨ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਸੁਨਾਮ 'ਚ ਦੋ ਥਾਈ ਧਰਨਾ ਲੱਗਾ ਰੋਡ ਜਾਮ ਕਰ ਦਿੱਤਾ ਹੈ। ਪਹਿਲਾ ਧਰਨਾ ਸੁਨਾਮ ਦੇ ਸ਼ੇਰੋ ਕੈਂਚੀਆਂ ਵਿਖੇ ਲਗਿਆ ਹੈ ਅਤੇ ਦੂਜਾ ਧਰਨਾ ਸੁਨਾਮ ਦੇ ਆਈ.ਟੀ. ਚੌਕ 'ਚ ਲੱਗਿਆ ਹੈ, ਜਿਸ ਕਾਰਨ ਪਟਿਆਲਾ, ਬਠਿੰਡਾ, ਲਹਿਰਾਗਾਗਾ ਨੂੰ ਜਾਣ ਵਾਲੇ ਰਸਤਿਆਂ 'ਤੇ ਬਣੇ ਮੁੱਖ ਚੌਕ (ਆਈ.ਟੀ. ਚੌਕ) 'ਚ ਜਾਮ ਲੱਗਾ ਹੋਇਆ ਹੈ। ਲੋਕ ਲਗਾਤਾਰ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਆਪਣਾ ਗੁੱਸਾ ਪ੍ਰਗਟਾਅ ਰਹੇ ਹਨ।