ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਸਖਸ਼ ਨੇ ਦਿੱਤਾ ਵੱਡਾ ਬਿਆਨ
Tuesday, Jun 11, 2019 - 06:09 AM (IST)
ਸੰਗਰੂਰ (ਵੈਬ ਡੈਸਕ)-ਫਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਵਾਲੇ ਵਿਅਕਤੀ ਨੇ ਵੱਡਾ ਬਿਆਨ ਦਿੱਤਾ ਹੈ। ਉਸਨੇ ਕਿਹਾ ਕਿ ਪ੍ਰਸ਼ਾਸਨ ਫਤਿਹ ਨੂੰ ਕੱਢਣ ਲਈ ਭੀੜ ਘੱਟਣ ਦਾ ਇੰਤਜਾਰ ਕਰ ਰਿਹਾ ਸੀ। ਉਸਨੇ ਕਿਹਾ ਕਿ ਫਤਿਹਵੀਰ ਨੂੰ ਕੱਢਣ ਲਈ ਉਸਨੇ ਪਹਿਲੇ ਦਿਨ ਵੀ ਕੋਸ਼ੀਸ਼ ਕੀਤੀ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਸਨੂੰ ਸਮਾਂ ਹੀ ਨਹੀਂ ਦਿੱਤਾ। ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਇਸ ਸੰਬੰਧੀ ਕਈ ਵਾਰ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਕਿ ਉਸਨੂੰ ਸਿਰਫ ਇਕ ਘੰਟੇ ਦਾ ਸਮਾਂ ਦਿੱਤਾ ਜਾਵੇ ਪਰ ਪ੍ਰਸ਼ਾਸਨ ਭੀੜ ਘੱਟ ਹੋਣ ਦਾ ਇੰਤਜਾਰ ਕਰਦਾ ਰਿਹਾ, ਜਦ ਉਸਨੂੰ ਸਮਾਂ ਮਿਲਿਆ ਤਾਂ ਉਸਨੇ ਸਿਰਫ 15 ਮਿੰਟ ਦੇ ਸਮੇਂ ਵਿਚ ਹੀ ਬੱਚੇ ਨੂੰ ਬਾਹਰ ਕੱਢ ਲਿਆ।