ਫਤਿਹਵੀਰ ਨੂੰ ਲੱਭਣ ''ਚ ਪ੍ਰਸ਼ਾਸਨ ਫੇਲ੍ਹ, ਘਟਨਾ ਸਥਾਨ ''ਤੇ ਭੜਕੇ ਲੋਕ

Monday, Jun 10, 2019 - 06:15 PM (IST)

ਫਤਿਹਵੀਰ ਨੂੰ ਲੱਭਣ ''ਚ ਪ੍ਰਸ਼ਾਸਨ ਫੇਲ੍ਹ, ਘਟਨਾ ਸਥਾਨ ''ਤੇ ਭੜਕੇ ਲੋਕ

ਸੰਗਰੂਰ : 90 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਫਤਿਹ ਨੂੰ ਬੋਰਵੈੱਲ 'ਚੋਂ ਨਾ ਕੱਢੇ ਜਾਣ ਦੇ ਵਿਰੋਧ ਵਿਚ ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਫਤਿਹ ਨੂੰ ਬੋਰਵੈੱਡ ਵਿਚ ਡਿੱਗੇ ਹੋਏ 5 ਦਿਨ ਹੋ ਗਏ ਹਨ ਪਰ ਐੱਨ. ਡੀ. ਆਰ. ਐੱਫ. ਦੀ ਹਰ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ, ਇਥੋਂ ਤੱਕ ਰੈਸਕਿਊ ਆਪਰੇਸ਼ਨ ਵਿਚ ਲੱਗੀਆਂ ਟੀਮਾਂ ਅਜੇ ਤਕ ਫਤਿਹ ਦੀ ਲੋਕੇਸ਼ਨ ਦਾ ਪਤਾ ਵੀ ਨਹੀਂ ਲਗਾ ਸਕੀਆਂ ਹਨ। ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਫਤਿਹ ਨੂੰ ਬੋਰਵੈੱਲ 'ਚੋਂ ਕੱਢਣ ਦੀ ਜ਼ਿੰਮੇਵਾਰੀ ਫੌਜ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੇਕਰ ਪਹਿਲਾਂ ਹੀ ਇਹ ਆਪਰੇਸ਼ਨ ਫੌਜ ਦੇ ਸਪੁਰਦ ਕਰ ਦਿੱਤਾ ਜਾਂਦਾ ਤਾਂ ਅੱਜ ਫਤਿਹਵੀਰ ਆਪਣੇ ਪਰਿਵਾਰ ਦੇ ਵਿਚ ਹੋਣਾ ਸੀ। 

PunjabKesari

ਇਸ ਦੇ ਨਾਲ ਹੀ ਲੋਕਾਂ ਵਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਭੜਾਸ ਕੱਢੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਲੋੜੀਂਦੇ ਯਤਨ ਨਹੀਂ ਕੀਤੇ ਹਨ। ਦੱਸਣਯੋਗ ਹੈ ਕਿ ਫਤਿਹਵੀਰ ਨੂੰ ਬੋਰਵੈੱਲ ਵਿਚ ਡਿੱਗਿਆਂ 90 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ।


author

Gurminder Singh

Content Editor

Related News