ਫਤਿਹਵੀਰ ਦੀ ਮੌਤ 'ਤੇ ਐੱਨ.ਆਰ.ਆਈ. ਨੇ ਪਾਈਆਂ ਲਾਹਣਤਾਂ (ਵੀਡੀਓ)

06/12/2019 11:46:42 AM

ਬਟਾਲਾ : ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ 6 ਜੂਨ ਨੂੰ ਬੋਰਵੈੱਲ 'ਚ ਡਿੱਗੇ ਦੋ ਸਾਲਾ ਮਾਸੂਮ ਨੂੰ 6 ਦਿਨ ਬਾਅਦ ਵੀ ਜਿਊਂਦਾ ਬਾਹਰ ਕੱਢਣ 'ਚ ਅਸਫਲ ਹੋਏ ਪ੍ਰਸ਼ਾਸਨ ਤੇ ਸਰਕਾਰ ਨੂੰ ਦੇਸ਼ ਵਾਸੀਆਂ ਨੇ ਨਾਲ-ਨਾਲ ਐੱਨ.ਆਰ.ਆਈ ਵਲੋਂ ਵੀ ਸਰਕਾਰ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਇਕ ਐੱਨ.ਆਰ.ਆਈ. ਵਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਉਸ ਨੇ ਵਿਦੇਸ਼ੀ ਤਕਨੀਕ ਦਿਖਾਉਂਦਿਆਂ ਲੀਡਰਾਂ ਨੂੰ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਵੀ ਅਜਿਹੀਆਂ ਮਸ਼ੀਨਾਂ ਹੁੰਦੀਆਂ ਤਾਂ ਫਤਿਹਵੀਰ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਲੋਕ 300 ਕਰੋੜ ਦੀਆਂ ਮੂਰਤੀਆਂ ਬਣਾ ਸਕੇ ਹਨ ਪਰ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਮਸ਼ੀਨਾਂ ਇਨ੍ਹਾਂ ਕੋਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਤਿਹਵੀਰ ਨੂੰ ਨਾ ਬਚਾਅ ਸਕਣਾ ਪੰਜਾਬ ਲਈ ਬਹੁਤ ਹੀ ਸ਼ਰਮਨਾਕ ਹੈ। 

ਦੱਸਣਯੋਗ ਹੈ ਕਿ ਜ਼ਿਲਾ ਸੰਗਰੂਰ ਦੇ ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਵਿਖੇ 6 ਦਿਨ ਪਹਿਲਾਂ ਦੋ ਸਾਲਾ ਫਤਿਹਵੀਰ ਸਿੰਘ ਖੇਡਦਾ ਹੋਇਆ ਬੋਰਵੈੱਲ ਵਿਚ ਡਿੱਗ ਗਿਆ ਸੀ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਕੋਈ ਸਾਰਥਿਕ ਨਤੀਜਾ ਸਾਹਮਣੇ ਨਾ ਆਉਣ ਕਰਕੇ ਫਤਿਹਬੀਰ ਸਿੰਘ ਜ਼ਿੰਗਦੀ ਅਤੇ ਮੌਤ ਦੀ ਲੜਾਈ ਲੜਦਾ ਹਾਰ ਗਿਆ ਅਤੇ ਆਖਿਰ 6ਵੇਂ ਦਿਨ ਮ੍ਰਿਤਕ ਹਾਲਤ ਵਿਚ ਫਤਿਹਵੀਰ ਸਿੰਘ ਨੂੰ ਉਸੇ ਬੋਰਵੈੱਲ 'ਚੋਂ ਕੱਢਿਆ ਗਿਆ ਜਿਸ ਵਿਚ ਉਹ ਡਿੱਗਾ ਸੀ। ਫਤਿਹ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ ਤੇ ਦੇਸ਼ ਅੰਦਰ ਸੂਬਾ ਤੇ ਕੇਂਦਰ ਸਰਕਾਰ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਸੰਗੂਰਰ ਖਿਲਾਫ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕ ਸਵਾਲ ਕਰ ਰਹੇ ਹਨ ਕਿ ਪ੍ਰਸ਼ਾਸਨ ਨੇ ਜੇਕਰ ਪਹਿਲਾਂ ਹੀ ਕੋਈ ਚੰਗੇ ਕਦਮ ਚੁੱਕੇ ਹੁੰਦੇ ਤਾਂ ਅੱਜ ਫਤਿਹਵੀਰ ਆਪਣੇ ਮਾਪਿਆਂ ਨਾਲ ਹੁੰਦਾ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫਤਿਹਵੀਰ ਸਿੰਘ ਜਿਸ ਪਾਈਪ ਵਿਚ ਡਿੱਗ ਕੇ 120 ਫੁੱਟ ਹੇਠਾਂ ਚਲਾ ਗਿਆ ਸੀ। 6ਵੇਂ ਦਿਨ ਉਸ ਨੂੰ ਉਸੇ ਪਾਈਪ 'ਚੋਂ ਹੀ ਕੁੰਢੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਦਕਿ ਉਕਤ ਬੋਰਵੈਲ ਦੇ ਨਾਲ 6 ਦਿਨਾਂ ਤੱਕ 32 ਇੰਚੀ ਪਾਈਪ ਪਾਕੇ ਇਕ ਹੋਰ ਬੋਰਵੈੱਲ ਪੁੱਟਿਆ ਜਾ ਰਿਹਾ ਸੀ, ਜਿਸ ਕਾਰਨ ਫਤਿਹ ਨੂੰ ਬਚਾਉਣ ਵਿਚ ਇੰਨਾ ਜ਼ਿਆਦਾ ਸਮਾਂ ਲੱਗ ਗਿਆ। ਐੱਨ. ਡੀ. ਆਰ. ਐਫ. ਵੱਲੋਂ ਕੋਈ ਢੁਕਵਾਂ ਕਦਮ ਨਾ ਚੁੱਕਣਾ ਅਤੇ ਪ੍ਰਸ਼ਾਸਨ ਦੇ ਢਿੱਲੇਪਨ ਕਾਰਨ ਫਤਿਹਵੀਰ ਸਿੰਘ ਨੂੰ ਮੌਤ ਦੇ ਮੂੰਹ 'ਚ ਜਾਣਾ ਪਿਆ। ਜਿਸ ਦਾ ਪੂਰੇ ਦੇਸ਼ ਦੇ ਲੋਕਾਂ ਨੂੰ ਦੁੱਖ ਹੋਇਆ ਹੈ।


Baljeet Kaur

Content Editor

Related News