ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢਣ ਵਾਲੇ ਗੁਰਿੰਦਰ ਦਾ ਸਕੂਟਰ ਚੋਰੀ (ਵੀਡੀਓ)

06/12/2019 6:49:52 PM

ਸੰਗਰੂਰ/ਜਲੰਧਰ : ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਕਿਸੇ ਨੇ ਸਕੂਟਰ ਚੋਰੀ ਕਰ ਲਿਆ ਹੈ। ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਆਪਣੇ ਫੇਸਬੁੱਕ ਖਾਤੇ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਗੁਰਿੰਦਰ ਨੇ ਕਿਹਾ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਫਤਿਹਵੀਰ ਸਿੰਘ ਨੂੰ ਕੱਢਣ ਦੇ ਯਤਨਾਂ 'ਚ ਲੱਗਾ ਹੋਇਆ ਸੀ ਅਤੇ ਮੰਗਲਵਾਰ ਨੂੰ ਜਦੋਂ ਉਹ ਫਤਿਹਵੀਰ ਨੂੰ ਕੱਢ ਰਿਹਾ ਸੀ ਤਾਂ ਉਸ ਦਾ ਸਕੂਟਰ ਕਿਸੇ ਨੇ ਚੁੱਕ ਲਿਆ। 

ਗੁਰਿੰਦਰ ਨੇ ਕਿਹਾ ਕਿ ਸਕੂਟਰ ਵਿਚ ਉਸ ਦੇ ਔਜ਼ਾਰ ਅਤੇ ਉਸ ਦੇ ਕੰਮ ਆਉਣ ਵਾਲਾ ਹੋਰ ਸਮਾਨ ਹੈ, ਜਿਸ ਕਾਰਨ ਉਸ ਨੂੰ ਕੰਮ ਵਿਚ ਖਾਸੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਗੁਰਿੰਦਰ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਜਿਸ ਕਿਸੇ ਕੋਲ ਵੀ ਉਸ ਦਾ ਸਕੂਟਰ ਤੇ ਸਮਾਨ ਹੈ ਉਹ ਵਾਪਸ ਦਿੱਤਾ ਜਾਵੇ। 

ਇਥੇ ਇਹ ਦੱਸਣਯੋਗ ਹੈ ਕਿ ਗੁਰਿੰਦਰ ਸਿੰਘ ਉਹੀ ਸ਼ਖਸ ਹੈ ਜਿਸ ਨੇ ਮੰਗਲਵਾਰ ਸਵੇਰੇ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 2 ਸਾਲਾ ਨੰਨ੍ਹੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਸੀ। ਗੁਰਿੰਦਰ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਫਤਿਹ ਨੂੰ ਬਾਹਰ ਕੱਢਣ ਲਈ ਉਸ ਨੂੰ ਇਕ ਮੌਕਾ ਦਿੱਤਾ ਜਾਵੇ ਪਰ ਉਸ ਦੀ ਗੱਲ ਨਹੀਂ ਸੁਣੀ ਗਈ, ਆਖਿਰ ਜਦੋਂ ਉਸ ਨੂੰ ਮੌਕਾ ਮਿਲਿਆ ਤਾਂ ਉਸ ਨੇ ਫਤਿਹ ਨੂੰ ਬਾਹਰ ਕੱਢ ਲਿਆ।


Gurminder Singh

Content Editor

Related News