ਫਤਿਹਵੀਰ ਦੇ ਪਿੰਡ ਦੇ ਲੋਕ ਭੜਕੇ, ਕਿਹਾ ਪ੍ਰਸ਼ਾਸ਼ਨ ਨੇ ਦਿੱਤਾ ਧੋਖਾ
Tuesday, Jun 11, 2019 - 06:56 AM (IST)
ਸੰਗਰੂਰ— ਫਤਿਹਵੀਰ ਦੇ ਬੋਰਵੈੱਲ ਦੇ ਬਾਹਰ ਨਿਕਲਦੇ ਸਾਰ ਹੀ ਉਸ ਨੂੰ ਹਸਪਤਾਲ 'ਚ ਲੈ ਕੇ ਜਾਣ ਲਈ ਐਬੁਲੈਂਸ ਨਿਕਲ ਗਈ। ਜਿਸ ਤੋਂ ਬਾਅਦ ਫਤਿਹਵੀਰ ਦੇ ਪਿੰਡ ਦੇ ਲੋਕ ਬੁਰੀ ਤਰ੍ਹਾਂ ਨਾਲ ਭੜਕ ਗਏ। ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਜੇਕਰ ਫਤਿਹ ਦਾ ਰੈਸਕਿਊ ਆਪਰੇਸ਼ਨ ਉਸ ਹੀ ਬੋਰਵੈੱਲ ਰਾਹੀਂ ਕਰਨਾ ਸੀ ਤਾਂ ਇੰਨੇ ਦਿਨਾਂ ਤੋਂ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਸੀ। ਭੜਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।