ਪਤਨੀ ਤੇ ਧੀ ਨੂੰ ਦਰਦਨਾਕ ਮੌਤ ਦੇਣ ਮਗਰੋਂ ਕੀਤੀ ਖੁਦਕੁਸ਼ੀ
Thursday, Feb 13, 2020 - 09:23 AM (IST)

ਫਤਿਹਗੜ੍ਹ ਸਾਹਿਬ : ਪਿੰਡ ਸਾਧੂਗੜ੍ਹ ਨੇੜੇ ਰੇਲ ਗੱਡੀ 'ਚੋਂ ਛਾਲ ਮਾਰ ਕੇ ਇਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ 'ਤੇ ਪਤਨੀ ਤੇ ਧੀ ਦਾ ਕਤਲ ਕਰਨ ਦਾ ਵੀ ਦੋਸ਼ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਤਾਰ ਸਿੰਘ ਨੇ ਦੱਸਿਆ ਅਕਬਰ ਅਲੀ (25) 30 ਜਨਵਰੀ 2020 ਨੂੰ ਪੱਛਮੀ ਬੰਗਾਲ 'ਚ ਆਪਣੀ ਧੀ ਅਤੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਜੰਮੂ ਲੁਕਿਆ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਪੱਛਮੀ ਬੰਗਾਲ ਦੇ ਪੁਲਸ ਅਧਿਕਾਰੀ ਉਕਤ ਨੌਜਵਾਨ ਨੂੰ ਜੰਮੂ ਤੋਂ ਗ੍ਰਿਫਤਾਰ ਕਰਕੇ ਰਾਜਧਾਨੀ ਰੇਲ ਗੱਡੀ ਤੇ ਪੱਛਣੀ ਬੰਗਾਲ ਲੈ ਕੇ ਜਾ ਰਹੇ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਸਾਧੂਗੜ੍ਹ ਪੁੱਜੇ ਤਾਂ ਅਕਬਰ ਅਲੀ ਨੇ ਚੱਲਦੀ ਟਰੇਨ 'ਚੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।