ਫਤਿਹਗੜ੍ਹ ਸਾਹਿਬ 'ਚ ਕੋਰੋਨਾ ਨੇ ਫੜ੍ਹੀ ਰਫਤਾਰ, 4 ਮਾਮਲੇ ਆਏ ਸਾਹਮਣੇ
Friday, May 08, 2020 - 12:25 PM (IST)

ਫਤਿਹਗੜ੍ਹ ਸਾਹਿਬ (ਵਿਪਨ,ਜਗਦੇਵ): ਪੰਜਾਬ 'ਚ ਦਿਨ-ਬ-ਦਿਨ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜ਼ਿਲਾ ਫਤਿਹਗੜ੍ਹ ਸਾਹਿਬ 'ਚ 4 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਕੋਰੋਨਾ ਪਾਜੇਟਿਵ ਜ਼ਿਲੇ ਦੇ ਖਮਾਣੋਂ, ਸਹਿਜਾਦਪੁਰ, ਕੋਟਲਾ ਤੇ ਬਹਿਰਾਮਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਮੁਸੀਬਤ: ਡੇਰਾ ਸਿਰਸਾ ਤੋਂ ਪੰਜਾਬ ਸਰਕਾਰ ਨੇ ਖੂਨ ਦਾਨ ਦੀ ਮੰਗੀ ਮਦਦ
ਸਰਕਾਰੀ ਅੰਕੜਿਆਂ ਦੇ ਮੁਤਾਬਕ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ 'ਚ 20 ਹੋਰ ਕੇਸ ਪਾਜ਼ੇਟਿਵ ਹਨ, ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ, ਜਿਨ੍ਹਾਂ 'ਚੋਂ 2 ਠੀਕ ਹੋ ਗਏ ਹਨ। ਹੁਣ ਫਤਿਹਗੜ੍ਹ ਸਾਹਿਬ 'ਚ 21ਐਕਟਿਵ ਕੇਸ ਹਨ। ਇਹ ਜਾਣਕਾਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਐਨ.ਕੇ. ਅਗਰਵਾਲ ਨੇ ਦਿੱਤੀ ਹੈ।