ਜਲੰਧਰ: ਗੈਂਗਸਟਰ ਅਮਨ-ਫਤਿਹ ਨੇ ਪੁਲਸ ਸਾਹਮਣੇ ਕੀਤੇ ਖ਼ੁਲਾਸੇ, ਇਨ੍ਹਾਂ ਵੱਡੀਆਂ ਵਾਰਦਾਤਾਂ ਨੂੰ ਦੇਣਾ ਸੀ ਅੰਜਾਮ

02/11/2022 11:35:14 AM

ਜਲੰਧਰ (ਵਰੁਣ)– ਰਿਮਾਂਡ ’ਤੇ ਲਏ ਗਏ ਫਤਿਹ ਗਰੁੱਪ ਦੇ ਮੁਖੀ ਫਤਿਹ, ਅਮਨ ਅਤੇ ਰੌਕੀ ਨੂੰ ਪੁਲਸ ਨੇ ਵੱਖ-ਵੱਖ ਬਿਠਾ ਕੇ ਲੰਮੀ ਪੁੱਛਗਿੱਛ ਕੀਤੀ। ਪੁੱਛਗਿੱਛ ਵਿਚ ਤਿੰਨਾਂ ਮੁਲਜ਼ਮਾਂ ਨੇ ਵੱਡੇ ਖ਼ੁਲਾਸੇ ਕੀਤੇ। ਜੇਕਰ ਇਹ ਲੋਕ ਪੁਲਸ ਦੀ ਗ੍ਰਿਫ਼ਤ ਵਿਚ ਨਾ ਆਉਂਦੇ ਤਾਂ ਸ਼ਹਿਰ ਵਿਚ ਇਨ੍ਹਾਂ ਅਪਰਾਧੀਆਂ ਨੇ ਸਿਲਸਿਲੇਵਾਰ ਆਪਣੇ ਦੁਸ਼ਮਣਾਂ ਦੇ ਕਤਲਾਂ ਨੂੰ ਅੰਜਾਮ ਦੇਣਾ ਸੀ। ਇਹੀ ਕਾਰਨ ਹੈ ਕਿ ਅਮਨ-ਫਤਿਹ ਨੇ ਇਨ੍ਹਾਂ ਕਤਲਾਂ ਲਈ ਆਟੋਮੈਟਿਕ ਵੈਪਨ ਖ਼ਰੀਦਣ ਲਈ 1 ਲੱਖ 5 ਹਜ਼ਾਰ ਰੁਪਏ ਐਡਵਾਂਸ ਵੀ ਦਿੱਤੇ ਸਨ। ਇਨ੍ਹਾਂ ਨੇ ਕੁੱਲ 5 ਵਿਰੋਧੀਆਂ ਦੇ ਕਤਲਾਂ ਨੂੰ ਅੰਜਾਮ ਦੇਣਾ ਸੀ। 

ਗ੍ਰਿਫ਼ਤਾਰ ਮੁਲਜ਼ਮਾਂ ਨੇ ਕਬੂਲਿਆ ਕਿ 6 ਫਰਵਰੀ ਨੂੰ ਉਨ੍ਹਾਂ ਨੇ ਰਾਮ ਨਗਰ ਵਿਚ ਜੋ ਗੋਲ਼ੀਆਂ ਚਲਾਈਆਂ ਸਨ, ਉਹ ਆਪਣੇ ਦੁਸ਼ਮਣ ਪੇਂਟਰ ਉਰਫ਼ ਲੱਕੀ ਨੂੰ ਸਮਝ ਕੇ ਚਲਾਈਆਂ ਸਨ। ਇਹ ਲੋਕ ਪੇਂਟਰ ਦੀ ਕਾਫ਼ੀ ਦਿਨਾਂ ਤੋਂ ਰੇਕੀ ਵੀ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪੇਂਟਰ ਨੇ ਫਤਿਹ ਅਤੇ ਅਮਨ ਦੀ ਜਦੋਂ ਕੁੱਟਮਾਰ ਕੀਤੀ ਸੀ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਸੀ। ਉਦੋਂ ਪੇਂਟਰ ਦੇ ਨਾਲ ਉਸ ਦੇ 2 ਸਾਥੀ ਵੀ ਸਨ ਅਤੇ ਅਮਨ ਅਤੇ ਫਤਿਹ ਰੌਕੀ ਨਾਲ ਮਿਲ ਕੇ ਉਨ੍ਹਾਂ ਤਿੰਨਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਉਨ੍ਹਾਂ ਨੇ ਪੇਂਟਰ ਅਤੇ ਉਸ ਦੇ ਸਾਥੀਆਂ ਦੀ ਗੱਡੀ ਸਮਝ ਕੇ ਸ਼ਰਾਬ ਦੇ ਠੇਕੇਦਾਰ ਦੀ ਰੇਡ ਪਾਰਟੀ ਦੀ ਗੱਡੀ ਰੋਕ ਲਈ। ਜਿਵੇਂ ਹੀ ਪਿਸਤੌਲਾਂ ਨਾਲ ਅਮਨ, ਫਤਿਹ ਅਤੇ ਰੌਕੀ ਅੱਗੇ ਆਏ ਤਾਂ ਰੇਡ ਪਾਰਟੀ ਵੀ ਅਲਰਟ ਹੋ ਗਈ, ਜਿਸ ਤੋਂ ਬਾਅਦ ਉਹ ਗੋਲ਼ੀਆਂ ਚਲਾਉਂਦੇ ਹੋਏ ਉਥੋਂ ਭੱਜ ਗਏ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਅਲੀ ਮੁਹੱਲੇ ਦੇ ਇਕ ਨੌਜਵਾਨ ਦਾ ਨਾਂ ਲਿਆ, ਜਦਕਿ ਇਕ ਸੁਰਿੰਦਰ ਨਾਮਕ ਨੌਜਵਾਨ ਨੂੰ ਵੀ ਉਹ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ।

ਇਹ ਵੀ ਪੜ੍ਹੋ: ਖ਼ੁਲਾਸਾ: ਗਰੀਬ ਘਰ ਦੀਆਂ ਕੁੜੀਆਂ ਨੂੰ ਵਿਦੇਸ਼ੋਂ ਆਈਆਂ ਦੱਸ ਕੇ ਲੱਖਾਂ ’ਚ ਅੱਗੇ ਵੇਚ ਰਿਹੈ ਗਿਰੋਹ

PunjabKesari

ਪੁਲਸ ਦੀ ਮੰਨੀਏ ਤਾਂ ਇਹੀ ਕਾਰਨ ਸੀ ਕਿ ਅਮਨ, ਫਤਿਹ ਅਤੇ ਰੌਕੀ ਆਪਣੇ ਕੋਲ ਹਮੇਸ਼ਾ ਜ਼ਿਆਦਾ ਗੋਲ਼ੀਆਂ ਰੱਖਦੇ ਸਨ ਅਤੇ ਵੱਖਰੇ ਤੌਰ 'ਤੇ ਮੈਗਜ਼ੀਨ ਵੀ ਜੇਬਾਂ ਵਿਚ ਪਾ ਕੇ ਰੱਖਦੇ ਸਨ। ਹਾਲਾਂਕਿ ਅਮਨ ਅਤੇ ਫਤਿਹ ਨੇ ਇਹ ਵੀ ਕਬੂਲਿਆ ਕਿ ਜਿਸ ਧਿਰ ਨਾਲ ਉਨ੍ਹਾਂ ਦਾ ਗੁਰੂ ਨਾਨਕ ਮਿਸ਼ਨ ਚੌਂਕ ’ਤੇ ਸਾਹਮਣਾ ਹੋਣਾ ਸੀ, ਉਨ੍ਹਾਂ ਨਾਲ ਰਾਜ਼ੀਨਾਮਾ ਹੋ ਗਿਆ ਸੀ। ਅਮਨ ਅਤੇ ਫਤਿਹ ਤੋਂ ਵੱਖ-ਵੱਖ ਹੋਈ ਪੁੱਛਗਿੱਛ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਰੌਕੀ ਉਨ੍ਹਾਂ ਨੂੰ ਬਦਲਾ ਲੈਣ ਲਈ ਉਕਸਾਉਂਦਾ ਸੀ। ਤਿੰਨਾਂ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਸੀ. ਆਈ. ਏ. ਸਟਾਫ਼ ਦੀ ਟੀਮ ਤਿੰਨਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਵੀਰਵਾਰ ਨੂੰ ਡੀ. ਸੀ. ਪੀ., ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਨੇ ਤਿੰਨਾਂ ਮੁਲਜ਼ਮਾਂ ਤੋਂ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ: ਜਲੰਧਰ: ਫਤਿਹ ਗੈਂਗ ਦੇ ਗੈਂਗਸਟਰਾਂ ਨੇ ਪੁਲਸ ਕੋਲ ਖੋਲ੍ਹੇ ਕਈ ਰਾਜ਼, ਸਾਹਮਣੇ ਆਇਆ ਪ੍ਰੇਮਿਕਾ ਦਾ ਵੀ ਨਾਂ

PunjabKesari

ਸ਼ੇਰੂ ਦਾ ਨਹੀਂ ਲੱਗ ਸਕਿਆ ਕੋਈ ਸੁਰਾਗ
ਅਮਨ ਅਤੇ ਫਤਿਹ ਗੈਂਗ ਦੇ ਮੈਂਬਰ ਸ਼ੇਰੂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਸੂਤਰਾਂ ਦੀ ਮੰਨੀਏ ਤਾਂ ਸ਼ੇਰੂ ਪ੍ਰੀਤ ਨਗਰ ਵਿਚ ਹੋਈ ਪੀ. ਵੀ. ਸੀ. ਕਾਰੋਬਾਰੀ ਟਿੰਕੂ ਦੀ ਹੱਤਿਆ ਦੇ ਮੁਲਜ਼ਮ ਪੁਨੀਤ ਸ਼ਰਮਾ ਦੇ ਲਿੰਕ ’ਚ ਵੀ ਹੈ। ਪੁਨੀਤ ਨੂੰ ਡਿਪਟੀ ਮਰਡਰ ਕੇਸ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ। ਸ਼ੇਰੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੂੰ ਪੁਨੀਤ ਬਾਰੇ ਵੀ ਇਨਪੁੱਟ ਮਿਲ ਸਕਦੇ ਹਨ।

ਇਹ ਵੀ ਪੜ੍ਹੋ: ਫਗਵਾੜਾ ਦੀ ਸ਼ਰਮਨਾਕ ਘਟਨਾ, ਪਹਿਲਾਂ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਵੀਡੀਓ ਬਣਾ ਕੇ ਦੋਸਤਾਂ ਅੱਗੇ ਪਰੋਸੀ ਕੁੜੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News