ਚਿੱਕੜ ’ਚੋਂ ਨਿਕਲੀ ਤੇਜ਼ ਰਫਤਾਰ ਕਾਰ ਹੋਈ ਬੇਕਾਬੂ, ਖੰਭੇ ਨਾਲ ਟਕਰਾਈ
Sunday, Aug 12, 2018 - 06:40 AM (IST)

ਜਲੰਧਰ, (ਰਾਜੇਸ਼)- ਹਾਈਵੇ ’ਤੇ ਸੜਕ ਕਿਨਾਰੇ ਚਿੱਕੜ ਵਿਚੋਂ ਨਿਕਲੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਜਿਸ ਨਾਲ ਕਾਰ ਵਿਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਬਿਜਲੀ ਵਾਲਾ ਖੰਭਾ ਟੁੱਟ ਕੇ ਹੇਠਾਂ ਡਿੱਗ ਪਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਅੰਮ੍ਰਿਤਸਰ ਵਾਸੀ ਨਵੀਨ ਭਾਰਦਵਾਜ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਕਾਰ ਵਿਚ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਕਿ ਪਠਾਨਕੋਟ ਚੌਕ ਕੋਲ ਹਾਈਵੇ ’ਤੇ ਸੜਕ ਕਿਨਾਰੇ ਚਿੱਕੜ ਵਿਚੋਂ ਉਨ੍ਹਾਂ ਦੀ ਕਾਰ ਨਿਕਲੀ ਤਾਂ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰ ਸਵਾਰ ਨਵੀਨ ਭਾਰਦਵਾਜ ਤੇ ਉਨ੍ਹਾਂ ਦੀ ਪਤਨੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।