ਪਾਣੀ ਤੇ ਟਰੈਕਟਰ ਤੋਂ ਬਿਨਾਂ ਕਰਦਾ ਵਾਹੀ, ਮੁਨੀਮੀ ਛੱਡ ਕੁਦਰਤੀ ਖੇਤੀ ''ਚ ਮਿਸਾਲ ਬਣਿਆ ਇਹ ਕਿਸਾਨ (ਵੀਡੀਓ)

11/10/2021 8:12:55 PM

ਜਲੰਧਰ: ਇਕ ਅਧਿਐਨ ਅਨੁਸਾਰ ਇਕ ਕਿਲੋ ਝੋਨਾ ਤਿਆਰ ਕਰਨ ਲਈ ਤਕਰੀਬਨ 5000 ਲਿਟਰ ਪਾਣੀ ਦੀ ਲਾਗਤ ਆਉਂਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਿਨਾਂ ਪਾਣੀ ਤੋਂ ਵੀ ਖੇਤੀ ਹੁੰਦੀ ਹੈ।ਪੰਜਾਬ ਦੇ ਖੰਨਾ ਦੇ ਕਿਸਾਨ ਗੁਰਮਿੱਤਰ ਸਿੰਘ ਨੇ ਅਜਿਹੀ ਤਕਨੀਕ ਨੂੰ ਅਪਣਾ ਕੇ ਕੁਦਰਤੀ ਖੇਤੀ ਵਿੱਚ ਮਿਸਾਲ ਕਾਇਮ ਕੀਤੀ ਹੈ। ਕਿਸਾਨ ਵੀਰ ਜ਼ਮੀਨ ਨੂੰ ਗੰਡੋਇਆਂ ਦੇ ਮਲ-ਮੂਤਰ ਨਾਲ ਤਿਆਰ ਕਰਦਾ ਹੈ।ਕਿਸਾਨ ਨੇ ਮੈਡੀਕਲ ਪਲਾਂਟ ਵੀ ਲਗਾਏ ਨੇ ਤੇ ਫ਼ਲਾਂ ਵਾਲੇ ਬੂਟੇ ਵੀ।ਜ਼ਹਿਰੀਲਾ ਸਮਝਿਆ ਜਾਣ ਵਾਲਾ ਬੂਟਾ ਅੱਕ ਨੂੰ ਵੀ ਕਿਸਾਨ ਆਪਣੀ ਸਹੂਲਤ ਲਈ ਵਰਤ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨ ਨੇ 80 ਲੱਖ ਖ਼ਰਚ ਕੇ ਬਣਾਈ ਪਰਾਲੀ ਸਾਂਭਣ ਵਾਲੀ ਮਸ਼ੀਨ, ਦੁਨੀਆ 'ਚ ਨਹੀਂ ਹੈ ਅਜਿਹਾ ਮਾਡਲ (ਵੀਡੀਓ)

ਗੁਰਮਿੱਤਰ ਦਾ ਮੰਨਣਾ ਹੈ ਕਿ ਕੁਦਰਤੀ ਖੇਤੀ ਅਨੁਸਾਰ ਪੈਦਾ ਕੀਤੀਆਂ ਸਬਜ਼ੀਆਂ ਤੇ ਫ਼ਲ ਜਿੱਥੇ ਸਿਹਤ ਲਈ ਚੰਗੀਆਂ ਹਨ ਉਥੇ ਪੰਜਾਬ ਦੇ ਘਟ ਰਹੇ ਪਾਣੀਆਂ ਲਈ ਬੇਹੱਦ ਫ਼ਾਇਦੇਮੰਦ ਹਨ। ਕਿਸਾਨ ਦਾ ਮੰਨਣਾ ਹੈ ਕਿ ਜਿਹੜੀਆਂ ਮਹਿੰਗੀਆਂ ਸਬਜ਼ੀਆਂ ਅਤੇ ਫ਼ਲ ਅਸੀਂ ਵੱਡੇ-ਵੱਡੇ ਸ਼ਾਪਿੰਗ ਮਾਲਾਂ 'ਚੋਂ ਖ਼ਰੀਦਣ ਜਾਂਦੇ ਹਾਂ ਉਹ ਸਭ ਕੁਦਰਤੀ ਤੌਰ 'ਤੇ ਖੇਤਾਂ ਵਿੱਚ ਉਗਾਏ ਜਾ ਸਕਦੇ ਹਨ। ਜ਼ਮੀਨ ਤਿਆਰ ਕਰਨ ਲਈ ਕਿਸਾਨ ਟਰੈਕਟਰ ਦੀ ਵਰਤੋਂ ਨਹੀਂ ਕਰਦਾ ਸਗੋਂ ਉਸਨੇ ਆਪਣੇ ਔਜਾਰ ਬਣਾਏ ਹੋਏ ਹਨ। ਜੇਕਰ ਕਿਸੇ ਬੂਟੇ ਨੂੰ ਬੀਮਾਰੀ ਪੈ ਜਾਵੇ ਤਾਂ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਜਾਂ ਕੀਟਨਾਸ਼ਕ ਨਹੀਂ ਪਾਇਆ ਜਾਂਦਾ। ਕਿਸਾਨ ਦਾ ਮੰਨਣਾ ਹੈ ਕਿ ਕੁਦਰਤੀ ਖੇਤੀ ਬਹੁਤ ਸੌਖੀ ਹੈ ਤੇ ਹਰ ਕਿਸਾਨ ਇਸ ਨੂੰ ਆਸਾਨੀ ਨਾਲ ਅਪਣਾ ਸਕਦਾ ਹੈ।'ਜਗ ਬਾਣੀ' ਦੇ ਪੱਤਰਕਾਰ ਜਗਵੰਤ ਸਿੰਘ ਬਰਾੜ ਵੱਲੋਂ ਕਿਸਾਨ ਨਾਲ ਹਰ ਪੱਖ 'ਤੇ ਗੱਲਬਾਤ ਕੀਤੀ ਗਈ ਹੈ। ਵੀਡੀਓ 'ਚ ਵੇਖੋ ਪੂਰੀ ਗੱਲਬਾਤ...
 

 

ਇਹ ਵੀ ਪੜ੍ਹੋ: ਮੁੜ 'ਆਪ' ਦਾ ਝਾੜੂ ਫੜ ਸਕਦੇ ਨੇ ਸੁੱਚਾ ਸਿੰਘ ਛੋਟੇਪੁਰ

ਕੁਮੈਂਟ ਕਰਕੇ ਦੱਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ 


Harnek Seechewal

Content Editor

Related News