ਖੇਤੀ ਸਮੱਸਿਆਵਾਂ 'ਤੇ ਵਿਸ਼ੇਸ਼ ਚਰਚਾ  LIVE

08/21/2017 5:06:16 PM

ਜਲੰਧਰ(ਰਮਨਦੀਪ ਸਿੰਘ ਸੋਢੀ)— ਉਂਝ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਪਰ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਦੀ ਕਿਸਾਨੀ 'ਤੇ ਕਈ ਤਰ੍ਹਾਂ ਦੇ ਸੰਕਟ ਮੰਡਰਾ ਰਹੇ ਹਨ। ਇਨ੍ਹਾਂ 'ਚੋਂ ਮੁੱਖ ਸਮੱਸਿਆਵਾਂ ਹਨ-ਲਗਾਤਾਰ ਘੱਟ ਰਿਹਾ ਪਾਣੀ ਦਾ ਪੱਧਰ, ਲਾਗਤ 'ਚ ਵਾਧਾ ਤੇ ਘੱਟ ਬੱਚਤ। ਕਿਸੇ ਸਮੇਂ 'ਚ ਹਰੀ ਕ੍ਰਾਂਤੀ ਲਿਆਉਣ ਵਾਲਾ ਕਿਸਾਨ ਅੱਜ ਖੇਤੀ ਤੋਂ ਨਿਰਾਸ਼ ਹੋਇਆ ਖੁਦਕੁਸ਼ੀਆਂ ਦਾ ਰਸਤਾ ਅਪਣਾ ਰਿਹਾ ਹੈ। 'ਜਗ ਬਾਣੀ' ਵੱਲੋਂ ਇਨ੍ਹਾਂ ਤਮਾਮ ਸਮੱਸਿਆਵਾਂ ਅਤੇ ਇਨ੍ਹਾਂ ਦੇ ਹੱਲ ਲਈ ਵਿਸ਼ੇਸ਼ ਚਰਚਾ ਕੀਤੀ ਗਈ, ਜਿਸ 'ਚ ਖੇਤੀਬਾੜੀ ਅਫਸਰ ਟ੍ਰੇਨਿੰਗ ਡਾ. ਨਰੇਸ਼ ਗੁਲਾਟੀ, ਕਿਸਾਨ ਜਸਕਰਨ ਸਿੰਘ ਅਤੇ ਕਿਸਾਨ ਗੁਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਚਰਚਾ ਨੂੰ ਤੁਸੀਂ ਉੱਪਰ ਦਿੱਤੇ ਗਏ ਲਿੰਕ 'ਚ ਲਾਈਵ ਦੇਖ ਅਤੇ ਸੁਣ ਸਕਦੋ ਹੋ।


Related News