ਭਾਵੇਂ ਚੋਣ ਜ਼ਾਬਤਾ ਵੀ ਲੱਗ ਜਾਵੇ ਤਾਂ ਵੀ ਕਿਸਾਨ ਮੋਦੀ ਨੂੰ ਭੱਜਣ ਨਹੀਂ ਦੇਣਗੇ : ਰਾਜੇਵਾਲ
Saturday, Feb 17, 2024 - 06:24 PM (IST)
ਸਮਰਾਲਾ (ਗਰਗ, ਬੰਗੜ) : ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ੁੱਕਰਵਾਰ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਸਮਰਾਲਾ ਵਿਖੇ ਘੁਲਾਲ ਟੋਲ ਪਲਾਜ਼ਾ ’ਤੇ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬੀਤੇ ਦਿਨੀਂ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਘਬਰਾਹਟ ’ਚ ਆਈ ਕੇਂਦਰ ਸਰਕਾਰ ਨੇ ਬਿਹਾਰ, ਹਰਿਆਣਾ, ਮੱਧ ਪ੍ਰਦੇਸ਼ ਸਮੇਤ ਕਈ ਹੋਰ ਦੱਖਣੀ ਰਾਜਾਂ ’ਚ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਕੇ ਰੱਖਿਆ ਪਰ ਫਿਰ ਵੀ ਭਾਰਤ ਬੰਦ ਦੇ ਸੱਦੇ ’ਤੇ ਦੇਸ਼ ਭਰ ’ਚ ਲੋਕਾਂ ਵੱਲੋਂ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਗਿਆ। ਰਾਜੇਵਾਲ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਦੀ ਗੂੰਜ ਪੂਰੀ ਦੁਨੀਆਂ ’ਚ ਪੈ ਰਹੀ ਹੈ ਅਤੇ ਸੰਘਰਸ਼ ਦਾ ਅਗਲਾ ਫੈਸਲਾ 18 ਦੀ ਮੀਟਿੰਗ ’ਚ ਲਿਆ ਜਾਵੇਗਾ। ਰਾਜੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਇਸ ਵਾਰ ਕਿਸਾਨ ਅੰਦੋਲਨ ਬਿਨ੍ਹਾਂ ਮੰਗਾਂ ਪੂਰੀਆ ਕਰਵਾਏ ਖ਼ਤਮ ਹੋਣ ਵਾਲਾ ਨਹੀਂ ਹੈ, ਭਾਵੇਂ ਚੋਣ ਜ਼ਾਬਤਾ ਵੀ ਲੱਗ ਜਾਵੇ। ਉਨ੍ਹਾਂ ਕਿਹਾ ਕਿ ਸੰਘਰਸ਼ ਲੜ ਰਹੀਆਂ ਸਾਰੀਆਂ ਕਿਸਾਨ ਜੱਥੇਬੰਦੀ ਦੇ ਮੁੱਦੇ ’ਤੇ ਮੰਗਾਂ ਇਕ ਹੀ ਹਨ, ਇਸ ਲਈ ਸੰਘਰਸ਼ ਨੂੰ ਲੈ ਕੇ ਕੋਈ ਮਤਭੇਦ ਨਹੀਂ ਹੈ।
ਇਹ ਵੀ ਪੜ੍ਹੋ : ਗਰਭਵਤੀ ਔਰਤਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਉਨ੍ਹਾਂ ਬੰਦ ਦੀ ਸਫਲਤਾ ’ਤੇ ਵਧਾਈ ਦਿੰਦਿਆਂ ਉਦਯੋਗਿਕ ਕਮਿਆ, ਪੰਜਾਬ ਰੋਡਵੇਜ਼ ,ਪੈਪਸ ਰੋਡਵੇਜ਼, ਪ੍ਰਾਈਵੇਟ ਟਰਾਂਸਪੋਰਟ ਦੁਕਾਨਦਾਰਾਂ ਅਤੇ ਬੈਂਕ ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਮੁੱਦਿਆਂ ’ਤੇ ਧਿਆਨ ਦੇਣ ਲਈ ਮੋਦੀ ਨੂੰ ਠੀਕ ਲੀਹ ’ਤੇ ਲਿਆਉਣ ਵਾਸਤੇ ਪੂਰੀ ਤਰ੍ਹਾਂ ਭਾਰਤ ਬੰਦ ਸਾਰੀ ਦੁਨੀਆ ਨੂੰ ਸੁਨੇਹਾ ਦੇਣ ’ਚ ਸਫ਼ਲ ਰਿਹਾ ਹੈ, ਕਿਉਂਕਿ ਲੋਕਾਂ ਦਾ ਧਿਆਨ ਭਟਕਾ ਕੇ ਲੋਕਾਂ ਦੇ ਮੁੱਦੇ ਜਿਵੇਂ ਬੇਰੁਜ਼ਗਾਰੀ, ਨਸ਼ਿਆਂ ਦਾ ਮੁੱਦਾ ਆਦਿ ਨੂੰ ਅੱਖੋਂ ਪਰੋਖੇ ਕਰਨ ਦੇ ਮਾਮਲੇ ਨੂੰ ਹਾਈਲਾਈਟ ਕਰਨ ਲਈ ਇਹ ਅੰਦੋਲਨ ਦਾ ਮੰਤਵ ਸਫ਼ਲ ਰਿਹਾ ਹੈ। ਕਿਸਾਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ’ਤੇ ਸਮਰਾਲਾ ਦੇ ਬਾਜ਼ਾਰ ਵੀ ਪੂਰਨ ਤੌਰ ’ਤੇ ਬੰਦ ਰਹੇ। ਸ਼ਹਿਰ ਦੇ ਬਾਜ਼ਾਰਾਂ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਵੱਲੋਂ 12 ਵਜੇ ਤੋਂ 4 ਵਜੇ ਤੱਕ ਸੜਕਾਂ ਜਾਮ ਕਰਨ ਕਾਰਨ ਆਵਾਜਾਈ ਵੀ ਲਗਭਗ ਠੱਪ ਰਹੀ, ਜਿਸ ਕਾਰਨ ਸੜਕਾਂ ਸੁੰਨੀਆ ਹੀ ਨਜ਼ਰ ਆ ਰਹੀਆਂ ਸਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਲੱਖੋਵਾਲ ਅਤੇ ਕਾਦੀਆਂ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਘੁਲਾਲ ਟੋਲ ਪਲਾਜ਼ਾ ’ਤੇ ਦਿੱਤੇ ਧਰਨੇ ਨਾਲ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਟ੍ਰੈਫਿਕ ਜਾਮ ਰਿਹਾ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 1 ਸੀਟ ’ਤੇ 5-5 ਉਮੀਦਵਾਰਾਂ ਦੀ ਆਏਗੀ ਨੌਬਤ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਪੰਜਾਬ ਦੇ ਸਕੱਤਰ ਜਨਰਲ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਭਾਰਤ ਬੰਦ ਸਰਕਾਰ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਅਤੇ ਆਪਣੇ ਹੱਕ ਮੰਗਣ ਜਾਣ ਵਾਲੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤੇ ਜਾ ਰਹੇ ਤਸ਼ੱਦਦ ਦੇ ਵਿਰੋਧ ਵਿਚ ਕੀਤਾ ਗਿਆ ਹੈ। ਆੜ੍ਹਤੀ ਐਸੋਸੀਏਸ਼ਨ ਨੇ ਵੀ ਭਾਰਤ ਬੰਦ ਸੱਦੇ ਨੂੰ ਸਫ਼ਲ ਬਣਾਉਣ ਲਈ ਦਿੱਤੀ ਹਮਾਇਤ ਸਦਕਾ ਆਪਣੀ ਦੁਕਾਨਾਂ ਬੰਦ ਰੱਖੀਆਂ।
ਇਹ ਵੀ ਪੜ੍ਹੋ : ਅੰਦੋਲਨ ਤੋਂ ਡਰੀ ਟ੍ਰੇਡ ਅਤੇ ਇੰਡਸਟਰੀ, ਹੋ ਰਿਹੈ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e