MP ਵਿਕਰਮ ਸਾਹਨੀ ਨੇ ਕਿਸਾਨ-ਸਰਕਾਰ ਗੱਲਬਾਤ ਦਾ ਕੀਤਾ ਸਵਾਗਤ, ਵੱਡੇ ਖੇਤੀਬਾੜੀ ਸੁਧਾਰਾਂ ''ਤੇ ਜ਼ੋਰ ਦਿੱਤਾ

Sunday, Jan 19, 2025 - 06:08 PM (IST)

MP ਵਿਕਰਮ ਸਾਹਨੀ ਨੇ ਕਿਸਾਨ-ਸਰਕਾਰ ਗੱਲਬਾਤ ਦਾ ਕੀਤਾ ਸਵਾਗਤ, ਵੱਡੇ ਖੇਤੀਬਾੜੀ ਸੁਧਾਰਾਂ ''ਤੇ ਜ਼ੋਰ ਦਿੱਤਾ

ਚੰਡੀਗੜ੍ਹ: ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਲਗਾਤਾਰ ਬੇਨਤੀ ਕਰ ਰਹੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਵੱਲੋਂ ਮਿਲੇ ਸੱਦੇ ਦੇ ਅਧਾਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਡਾਕਟਰੀ ਸਹਾਇਤਾ ਲੈਣ ਨੂੰ ਵੀ ਸ਼ਲਾਘਾਯੋਗ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਕਦੋਂ ਮਿਲਣਗੇ 1100 ਰੁਪਏ? CM ਮਾਨ ਨੇ ਖ਼ੁਦ ਦੱਸਿਆ ਸਮਾਂ

ਡਾ. ਸਾਹਨੀ ਨੇ ਦੁਹਰਾਇਆ ਕਿ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦਾ ਇੱਕੋ-ਇਕ ਤਰੀਕਾ ਗੱਲਬਾਤ ਹੈ ਅਤੇ ਉਮੀਦ ਕੀਤੀ ਕਿ 14 ਫਰਵਰੀ ਦੀ ਮੀਟਿੰਗ ਵਿਚ ਘੱਟੋ-ਘੱਟ ਸਮਰਥਨ ਮੁੱਲ, ਸਵਾਮੀਨਾਥਨ ਕਮੇਟੀ ਦੀ ਰਿਪੋਰਟ, ਮੋਟੇ ਅਨਾਜਾਂ 'ਤੇ ਘੱਟੋ-ਘੱਟ ਸਮਰਥਨ ਮੁੱਲ, ਜੋ ਕਿ ਫਸਲੀ ਚੱਕਰ ਅਤੇ ਖੇਤੀਬਾੜੀ ਨੀਤੀ ਲਈ ਬਹੁਤ ਮਹੱਤਵਪੂਰਨ ਹੈ, 'ਤੇ ਚਰਚਾ ਕੀਤੀ ਜਾਵੇਗੀ। ਮਹੱਤਵਪੂਰਨ ਮੁੱਦੇ ਜਿਵੇਂ ਕਿ ਨਵੇਂ ਖਰੜੇ 'ਤੇ ਸਹਿਮਤੀ ਬਣਾਉਣਾ ਮੁੱਖ ਏਜੰਡਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News