ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਅੰਕੜਿਆਂ ’ਚ ਆਈ ਗਿਰਾਵਟ: NCRB (ਵੀਡੀਓ)

09/03/2020 6:19:00 PM

ਜਲੰਧਰ (ਸਰਬਜੀਤ ਸਿੰਘ) - ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹਰ ਸਾਲ 2018 ਦੇ ਅੰਕੜਿਆਂ ਤੋਂ। ਇਨ੍ਹਾਂ ਅੰਕੜਿਆਂ ਮੁਤਾਬਕ ਖੇਤੀਬਾੜੀ ਜਿਥੇ 50 ਫੀਸਦੀ ਕਾਮਿਆਂ ਨੂੰ ਰੋਜ਼ਗਾਰ ਮੁਹਈਆ ਕਰਵਾਉਂਦੀ ਹੈ, ਓਥੇ ਹੀ ਦੇਸ਼ ਦੀ ਜੀ.ਡੀ.ਪੀ. ਵਿੱਚ 17-18 ਫੀਸਦੀ ਦਾ ਹਿੱਸਾ ਪਾਉਂਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ 58 ਫੀਸਦੀ ਆਬਾਦੀ ਲਈ ਖੇਤੀਬਾੜੀ ਹੀ ਜੀਵਨ ਬਸਰ ਦਾ ਸੋਮਾ ਹੈ ਪਰ ਦੇਸ਼ ਦੇ ਅੰਨਦਾਤਾ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਉਚਿਤ ਮੁੱਲ ਨਹੀਂ ਮਿਲ ਰਿਹੈ। ਇਸੇ ਕਰਕੇ ਉਹ ਖੁਦਕੁਸ਼ੀ ਦਾ ਰਾਹ ਅਪਣਾ ਰਹੇ ਹਨ।

ਭਾਰਤੀ ਬਿਜਲੀ ਬਜ਼ਾਰ ਨੂੰ ਵਾਤਾਵਰਣ-ਅਨੁਕੂਲ ਬਣਾਉਣ ਹਿੱਤ ਕੇਂਦਰੀ ਬਿਜਲੀ ਮੰਤਰੀ ਨੇ ਲਾਂਚ ਕੀਤੀ GTAM

ਦੂਜੇ ਪਾਸੇ National Crime Records Bureau ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2015 ਤੋਂ ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਅੰਕੜਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ 9.4% ਤੋਂ ਘਟ ਕੇ 2019 ’ਚ 7.4% ਦਰਜ ਕੀਤੀ ਗਈ ਹੈ। ਸਾਲ 2015 'ਚ ਭਾਰਤ 'ਚ ਖੁਦਕੁਸ਼ੀਆਂ ਦੇ 12602 ਮਾਮਲੇ ਦਰਜ ਕੀਤੇ ਗਏ ਸਨ। 2019 'ਚ ਇਹ ਅੰਕੜਾ 10281 ਦਰਜ ਕੀਤਾ ਗਿਆ ਸੀ। 

ਆਉ ਜਾਣੀਏ 92 ਸਾਲ ਦੇ ਫਰੰਟੀਅਰ ਮੇਲ ਤੋਂ ਗੋਲਡਨ ਟੈਂਪਲ ਮੇਲ ਤੱਕ ਦੇ ਦਿਲਚਸਪ ਸਫ਼ਰ ਬਾਰੇ (ਵੀਡੀਓ)

ਜੇਕਰ ਅਸੀਂ ਗੱਲ ਕਰੀਏ ਖੇਤੀਬਾੜੀ ਮੋਹਰੀ ਸੂਬੇ ਪੰਜਾਬ ਦੀ, ਤਾਂ ਸਾਲ 2018 'ਚ ਜਿੱਥੇ 2018 'ਚ 323 ਕਿਸਾਨਾਂ ਨੇ ਆਪਣੀ ਜਾਨ ਗੰਵਾ ਦਿੱਤੀ ਸੀ, ਉਥੇ ਹੀ ਸਾਲ 2019 'ਚ 302 ਕਿਸਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਮਾਮਲੇ ਦੇ ਸਬੰਧ ਵਿਚ ਹਾਲਾਂਕਿ ਕੁੱਝ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਅਸਲ ਅੰਕੜੇ ਇਸ ਤੋਂ ਕੀਤੇ ਜ਼ਿਆਦਾ ਹਨ। ਦੱਸ ਦੇਈਏ ਕਿ ਬੇਸ਼ੱਕ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਅੰਕੜਾ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਅੰਕੜੇ ਵਿੱਚ ਗਿਰਾਵਟ ਵਿਖਾ ਰਿਹਾ ਹੈ ਪਰ ਕਿਸਾਨ ਮਸਲਿਆਂ ਦੇ ਮਾਹਰਾਂ ਮੁਤਾਬਕ ਕਿਸਾਨਾਂ ਦੀ ਹਾਲਤ ਅਜੇ ਵੀ ਗੰਭੀਰ ਹੈ। ਇਹਦੇ ਦੂਜੇ ਪਾਸੇ ਇਸ ਨਜ਼ਰੀਏ ਉੱਤੇ ਵੀ ਚਰਚਾ ਹੋ ਰਹੀ ਹੈ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਿੱਚ, ਜੋ ਤਸਵੀਰ ਹੈ, ਉਸ ਨਾਲੋਂ ਅਸਲ ਤਸਵੀਰ ਕਿਤੇ ਜ਼ਿਆਦਾ ਗੰਭੀਰ ਹੈ। ਇਸ ਬਾਰੇ ਵਿਸਥਾਰ ਨਾਲ ਜਾਨਣ ਲਈ ਆਓ ਸੁਣਦੇ ਹਾਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਕੋਰੋਨਾ ਦੇ ਮਾਮਲੇ ’ਚ ਭਾਰਤ ਤੋੜ ਰਿਹਾ ਹੈ ਅਮਰੀਕਾ ਦਾ ਰਿਕਾਰਡ, ਜਾਣੋ ਕਿਵੇਂ (ਵੀਡੀਓ)

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ


rajwinder kaur

Content Editor

Related News