...ਤੇ ਹੁਣ ਮੁਫਤ ਬਿਜਲੀ ਦੀ ਥਾਂ ਕਿਸਾਨਾਂ ਨੂੰ ''ਸਬਸਿਡੀ'' ਦੇਵੇਗੀ ਸਰਕਾਰ

Thursday, Sep 21, 2017 - 04:23 PM (IST)

...ਤੇ ਹੁਣ ਮੁਫਤ ਬਿਜਲੀ ਦੀ ਥਾਂ ਕਿਸਾਨਾਂ ਨੂੰ ''ਸਬਸਿਡੀ'' ਦੇਵੇਗੀ ਸਰਕਾਰ

ਚੰਡੀਗੜ੍ਹ : ਹੁਣ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਜਗ੍ਹਾ ਸਰਕਾਰ ਕੈਸ਼ ਸਬਸਿਡੀ ਦੇਵੇਗੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ 'ਤੇ ਸਰਕਾਰ 'ਤੇ 10 ਹਜ਼ਾਰ ਕਰੋੜ ਦਾ ਬੋਝ ਪੈਂਦਾ ਹੈ। ਇਸ ਲਈ ਸਰਕਾਰ ਇਸ ਦੀ ਜਗ੍ਹਾ ਕਿਸਾਨਾਂ ਨੂੰ ਨਕਦੀ ਤੌਰ 'ਤੇ ਸਬਸਿਡੀ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਫੈਸਲੇ ਨੂੰ ਸਾਉਣੀ ਦੀ ਫਸਲ 'ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਤਹਿਤ ਸਰਕਾਰ 5 ਹਜ਼ਾਰ ਏਕੜ ਦੇ ਹਿਸਾਬ ਨਾਲ ਹਰ ਸਾਲ ਰਕਮ ਜਾਰੀ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਕਿਸਾਨ ਇਕ ਕਰੋੜ ਏਕੜ ਜ਼ਮੀਨ 'ਤੇ ਖੇਤੀਬਾੜੀ ਕਰਦੇ ਹਨ। ਇਸ ਯੋਜਨਾ ਨਾਲ ਸਰਕਾਰ ਨੂੰ ਹਰ ਸਾਲ ਕਿਸਾਨਾਂ ਨੂੰ 5 ਹਜ਼ਾਰ ਕਰੋੜ ਸਬਸਿਡੀ ਦੇ ਤੌਰ 'ਤੇ ਦੇਣੇ ਪੈਣਗੇ। ਇਸ ਦੇ ਨਾਲ ਪੈਸਿਆਂ ਦੇ ਨਾਲ-ਨਾਲ ਪਾਣੀ ਅਤੇ ਬਿਜਲੀ ਦੀ ਬਰਬਾਦੀ ਵੀ ਰੁਕੇਗੀ। ਉੱਥੇ ਹੀ ਕਿਸਾਨਾਂ ਦਾ ਧਿਆਨ ਘੱਟ ਬਿਜਲੀ ਅਤੇ ਪਾਣੀ ਦੇ ਇਸਤੇਮਾਲ ਤੋਂ ਪੈਦਾ ਹੋਣ ਵਾਲੀਆਂ ਫਸਲਾਂ 'ਤੇ ਵੀ ਜਾਵੇਗਾ। ਸਰਕਾਰ ਇਸ ਯੋਜਨਾ ਰਾਹੀਂ ਉਨ੍ਹਾਂ ਵੱਡੇ ਕਿਸਾਨਾਂ 'ਤੇ ਸ਼ਿਕੰਜਾ ਕੱਸਣਾ ਚਾਹੁੰਦੀ ਹੈ, ਜੋ ਖੇਤੀਬਾੜੀ ਦੇ ਨਾਂ 'ਤੇ ਮੁਫਤ ਬਿਜਲੀ ਦਾ ਲਾਭ ਲੈ ਰਹੇ ਹਨ। 


Related News