ਰਿਫਾਈਨਰੀ ਦਾ ਦੌਰਾ ਕਰਨ ਆਏ ਲਕਸ਼ਮੀ ਮਿੱਤਲ ਦਾ ਕਿਸਾਨਾਂ ਨੇ ਕੀਤਾ ਵਿਰੋਧ

Sunday, Aug 22, 2021 - 10:15 PM (IST)

ਰਿਫਾਈਨਰੀ ਦਾ ਦੌਰਾ ਕਰਨ ਆਏ ਲਕਸ਼ਮੀ ਮਿੱਤਲ ਦਾ ਕਿਸਾਨਾਂ ਨੇ ਕੀਤਾ ਵਿਰੋਧ

ਰਾਮਾਂ ਮੰਡੀ(ਪਰਮਜੀਤ)- ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਭਾਈਵਾਲ ਲਕਸ਼ਮੀ ਨਰਾਇਣ ਮਿੱਤਲ ਰਾਮਾਂ ਮੰਡੀ ਰਿਫਾਈਨਰੀ ਦਾ ਵਿਸ਼ੇਸ਼ ਦੌਰਾ ਕਰਨ ਲਈ ਪੁੱਜੇ ਸਨ। ਉਨ੍ਹਾਂ ਦੇ ਦੌਰਾ ਕਰਨ ਦੀ ਖਬਰ ਕਿਸਾਨ ਯੂਨੀਅਨਾਂ ਨੂੰ ਮਿਲਦੇ ਹੀ ਕਿਸਾਨ ਵੱਡੀ ਗਿਣਤੀ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਦੇਖਦੇ ਹੀ ਦੇਖਦੇ ਡੀ. ਐੱਸ. ਪੀ. ਤਲਵੰਡੀ ਸਾਬੋ, ਰਾਮਾਂ ਪੁਲਸ ਦੇ ਐੱਸ. ਐੱਚ. ਓ. ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ’ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ
ਕਿਸਾਨਾਂ ਨੇ ਰਿਫਾਈਨਰੀ ਦੇ ਨੌਰੰਗ ਚੌਕ ਵਿਖੇ ਮੋਦੀ ਸਰਕਾਰ ਦੁਆਰਾ ਕਿਸਾਨਾਂ ’ਤੇ ਥੋਪੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਭਾਈਵਾਲ ਲਕਸ਼ਮੀ ਨਰਾਇਣ ਮਿੱਤਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ- ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ

ਇਸ ਮੌਕੇ ਕਿਸਾਨ ਆਗੂਆਂ ਨੇ ਰੋਸ ਜ਼ਾਹਿਰ ਕਰਦਿਆ ਕਿਹਾ ਕਿ ਜਿੰਨੇ ਵੀ ਬੀ. ਜੇ. ਪੀ. ਦੇ ਆਗੂ ਅਤੇ ਉਨ੍ਹਾਂ ਦੀਆਂ ਸਮਰਥਕ ਕਾਰਪੋਰੇਟ ਕੰਪਨੀਆਂ ਦੇ ਮਾਲਕ ਹੁਣ ਪੰਜਾਬ ’ਚ ਆਉਣਾ ਸ਼ੁਰੂ ਹੋ ਗਏ ਹਨ, ਉਨ੍ਹਾਂ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆ ਪੁਲਸ ਵੱਲੋਂ ਲਕਸ਼ਮੀ ਨਰਾਇਣ ਮਿੱਤਲ ਨੂੰ ਰਸਤਾ ਬਦਲ ਕੇ ਰਿਫਾਈਨਰੀ ਲਿਜਾਇਆ ਗਿਆ।


author

Bharat Thapa

Content Editor

Related News