ਦਿੱਲੀ ਕਿਸਾਨ ਅੰਦੋਲਨ ਤੋਂ ਮਲਕੀਤ ਰੌਣੀ ਨੇ ਸਾਂਝੀਆਂ ਕੀਤੀਆਂ ਇਨਸਾਨੀਅਤ ਨੂੰ ਦਰਸਾਉਂਦੀਆਂ ਇਹ ਤਸਵੀਰਾਂ
Friday, Dec 18, 2020 - 09:44 AM (IST)
ਜਲੰਧਰ (ਬਿਊਰੋ)– ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ।
ਕਿਸਾਨਾਂ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਮਾਰੂ ਖੇਤੀ ਕਾਨੂੰਨਾਂ ਨੂੰ ਰਦ ਕਰ ਰਹੇ ਹਨ ਪਰ ਕੇਂਦਰ ਸਰਕਾਰ ਠੰਡ 'ਚ ਬੈਠੇ ਕਿਸਾਨਾਂ ਨੂੰ ਅਣਦੇਖਿਆ ਕਰ ਰਹੀ ਹੈ ।
ਪੰਜਾਬੀ ਕਲਾਕਾਰ ਜੋ ਕਿ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਖੜੇ ਹੋਏ ਹਨ।
ਇਸ ਅੰਦੋਲਨ 'ਚ ਇਨਸਾਨੀਅਤ ਦੀ ਮਿਸਾਲ ਨੂੰ ਪੇਸ਼ ਕੀਤਾ ਕਿਸਾਨਾਂ ਨੇ। ਮਲਕੀਤ ਰੌਣੀ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਕਿਸਾਨ ਫੌਜੀ ਤੇ ਪੁਲਸ ਵਾਲਿਆਂ ਨੂੰ ਠੰਡ ਤੋਂ ਰਾਹਤ ਦੇਣ ਦੇ ਲਈ ਚਾਹ ਪਿਲਾ ਰਹੇ ਹਨ। ਇਸ ਪੋਸਟ 'ਤੇ ਲੋਕੀਂ ਕਿਸਾਨਾਂ ਦੇ ਹੱਕਾਂ ਦੀ ਹਿਮਾਇਤ ਕਰਦੇ ਹੋਏ ਕਮੈਂਟ ਕਰ ਰਹੇ ਹਨ।
ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਹੋਏ ਹਨ।
ਕਲਾਕਾਰ ਸੋਸ਼ਲ ਮੀਡੀਆ 'ਤੇ ਵੀ ਕਿਸਾਨਾਂ ਦੇ ਲਈ ਲਗਾਤਾਰ ਪੋਸਟਾਂ ਪਾ ਕੇ ਇਸ ਅੰਦੋਲਨ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਰਹੇ ਹਨ।
ਨੋਟ- ਮਲਕੀਤ ਰੌਣੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ’ਚ ਜ਼ਰੂਰ ਦੱਸੋ।