ਕੜਾਕੇ ਦੀ ਠੰਡ ''ਚ 80 ਸਾਲਾ ਬਜ਼ੁਰਗ ਨੇ ਬੁਲੰਦ ਕੀਤਾ ਕਿਸਾਨੀ ਝੰਡਾ, ਡਟ ਗਿਆ ਮੈਦਾਨ ''ਚ
Monday, Dec 30, 2024 - 02:55 PM (IST)
ਸਮਰਾਲਾ (ਬਿਪਨ): ਕਿਸਾਨਾਂ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਚੰਡੀਗੜ੍ਹ-ਲੁਧਿਆਣਾ ਹਾਈਵੇਅ 'ਤੇ ਪੈਂਦੇ ਸ਼ਹਿਰ ਸਮਰਾਲਾ ਵਿਚ ਵੀ ਕਿਸਾਨ ਸਵੇਰੇ 7 ਵਜੇ ਤੋਂ ਹੀ ਸਮਰਾਲਾ ਦੇ ਮੇਨ ਚੌਂਕ ਵਿਚ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਆਉਣ-ਜਾਣ ਵਾਲੇ ਸਾਰੇ ਵਾਹਨਾਂ ਨੂੰ ਰੋਕਿਆ ਗਿਆ ਤੇ ਬੇਹੱਦ ਲੋੜੀਂਦੀਆਂ ਸੇਵਾਵਾਂ ਵਾਲਿਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਦੌਰਾਨ ਸ਼ਰਾਬ ਦੇ ਠੇਕਿਆਂ ਤੇ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
ਇੱਥੇ ਹੀ ਇਕ 80 ਸਾਲਾ ਬਜ਼ੁਰਗ ਵੀ ਦੇਖਣ ਨੂੰ ਮਿਲਿਆ ਜੋ ਕਿ ਇੰਨੀ ਠੰਡ ਵਿਚ ਵੀ ਸਵੇਰੇ 7 ਵਜੇ ਹੀ ਸਮਰਾਲਾ ਦੇ ਚੌਂਕ ਵਿੱਚ ਕਿਸਾਨੀ ਝੰਡਾ ਹੱਥ ਵਿੱਚ ਫੜ ਕੇ ਡੱਟ ਗਿਆ। ਕਿਸਾਨ ਨੇ ਦੱਸਿਆ ਕਿ ਉਸ ਦਾ ਨਾਂ ਰੁਲਦਾ ਸਿੰਘ ਹੈ ਤੇ ਉਹ ਪਿੰਡ ਬਰਮਾ ਦਾ ਨਿਵਾਸੀ ਹੈ। ਬਜ਼ੁਰਗ ਕਿਸਾਨ ਨੇ ਦੱਸਿਆ ਕਿ ਕਿਸਾਨ ਪਿਛਲੇ ਦੋ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਮੈਂ ਵੀ ਕਿਸਾਨ ਹਾਂ ਤੇ ਮੈਨੂੰ ਵੀ ਇਹ ਲੱਗ ਰਿਹਾ ਹੈ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਕਰਦੇ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8