ਖੇਤੀ ਸੈਕਟਰ ਲਈ ਬਿਜਲੀ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਕਿਸਾਨਾਂ ''ਚ ਰੋਸ

Wednesday, Jun 14, 2017 - 06:27 PM (IST)

ਖੇਤੀ ਸੈਕਟਰ ਲਈ ਬਿਜਲੀ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਕਿਸਾਨਾਂ ''ਚ ਰੋਸ

ਬੁਢਲਾਡਾ(ਮਨਜੀਤ)— ਸਾਉਣੀ ਦੀ ਫਸਲ ਅਤੇ ਹਰੇ ਚਾਰਾ ਸਬਜੀਆਂ ਦਾ ਪਾਲਣ-ਪੋਸ਼ਣ ਕਰਨ ਲਈ ਕਿਸਾਨਾਂ ਨੂੰ ਟੇਲਾਂ, ਪਾਣੀ ਅਤੇ ਖੇਤੀ ਸੈਕਟਰ ਲਈ ਬਿਜਲੀ ਨਾ ਮਾਤਰ ਹੀ ਕਿਸਾਨਾਂ ਨੂੰ ਮਿਲ ਰਹੀ ਹੈ। ਇਨ੍ਹਾਂ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਸਾਨ ਅਵਤਾਰ ਸਿੰਘ, ਉੱਗਰ ਸਿੰਘ, ਸੇਵਕ ਸਿੰਘ ਜਵੰਧਾ ਅਹਿਮਦਪੁਰ ਨੇ ਕਿਹਾ ਕਿ ਪਿਛਲੇ 5 ਦਿਨਾਂ ਤੋਂ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਅਤੇ ਟੇਲ ਤ ਪਾਣੀ ਪਿਛਲੇ 15 ਦਿਨਾਂ ਤੋਂ ਨਹੀਂ ਆ ਰਿਹਾ, ਜਿਸ ਕਾਰਨ ਸਾਉਣੀ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 10 ਸਾਲ ਝੋਨੇ ਦੇ ਸੀਜਨ ਦੋਰਾਨ 2 ਮਹੀਨੇ ਪਹਿਲਾਂ ਬਿਜਲੀ ਖੇਤਰ ਦੀਆਂ ਤਾਰਾਂ ਦੀ ਮੇਨਟੀਨੈੱਸ ਬਿਜਲੀ ਵਿਭਾਗ ਵੱਲੋਂ ਕੀਤੀ ਜਾਦੀ ਸੀ ਅਤੇ ਨਹਿਰਾਂ ਦਾ ਸਾਫ ਸਫਾਈ ਕਈ ਮਹੀਨਾ ਪਹਿਲਾਂ ਕੀਤਾ ਜਾਦਾ ਸੀ ਜਦਕਿ ਇਸ ਵਾਰ ਨਹਿਰਾਂ ਦੀ ਸਫਾਈ ਮਗਨਰੇਗਾ ਰਾਹੀ ਲੇਟ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ 8 ਘੰਟੇ ਨਿਰੰਤਰ ਬਿਜਲੀ ਨਹੀ ਮਿਲ ਰਹੀ ਅਤੇ ਪਿੰਡ ਦੇ ਜਲ ਘਰਾਂ ਦੀਆਂ ਟੈਂਕੀਆਂ ਵੀ ਨਹਿਰੀ ਪਾਣੀ ਦੀ ਘਾਟ ਕਾਰਨ ਖਾਲੀ ਪਈਆਂ ਹਨ ਮਜਬੂਰ ਹੋਕੇ ਪਿੰਡ ਵਾਸੀਆਂ ਨੂੰ ਬੋਰਾਂ ਦਾ ਖਾਰਾ ਪਾਣੀ ਪੀਣਾ ਪੈਦਾ ਹੈ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਮਭਮਧਤ ਉੱਚ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰੈੱਸ ਰਾਹੀਂ ਗੁਹਾਰ ਲਾਉਦਿਆ ਕਿਹਾ ਕਿ ਅਹਿਮਦਪੁਰ ਟੇਲ ਤੇ ਪਾਣੀ ਪੂਰਾ ਕੀਤਾ ਅਤੇ ਬਿਜਲੀ ਦੀ ਸਪਲਾਈ ਖੇਤੀ ਸੈਕਟਰ ਲਈ ਸਹੀ ਦਿੱਤੀ ਜਾਵੇ ਨਹੀਂ ਤਾਂ ਮਜਬੂਰ ਹੋ ਕੇ ਕਿਸਾਨਾਂ ਨੂੰ ਸੰਘਰਸ ਕਰਨਾ ਪਵੇਗਾ। ਬਿਜਲੀ ਦੀ ਸਪਲਾਈ ਸੰਬੰਧੀ ਪਿਛਲੇ 5 ਦਿਨਾਂ ਤੋ ਖੇਤੀ ਸੈਕਟਰ ਲਈ ਨਾ ਆਉਣ ਸੰਬੰਧੀ ਐੱਸ. ਡੀ. ਓ ਨਿਰੰਜਣ ਸਿੰਘ ਬੁਢਲਾਡਾ ਦੇ ਧਿਆਨ 'ਚ ਜਦੋਂ ਜਗਬਾਣੀ ਵੱਲੋਂ ਲਿਆਂਦਾ ਗਿਆ ਤਾਂ ਕੁਝ ਹੀ ਮਿੰਟਾਂ ਬਾਅਦ ਸਪਲਾਈ ਛੱਡੀ ਗਈ।


Related News