ਕਿਸਾਨ ਮਨਾਉਂਦੇ ਰਹੇ ''ਕਾਲਾ ਦਿਵਸ'' ਤੇ ਸ਼ਿਵ ਸੈਨਾ ਵਾਲੇ ਭਾਜਪਾ ਦੇ ਹੱਕ ਵੰਡਦੇ ਰਹੇ ਲੱਡੂ
Wednesday, May 26, 2021 - 06:17 PM (IST)
ਰੂਪਨਗਰ (ਸੱਜਣ ਸੈਣੀ)- ਕੇਂਦਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨਾਂ ਵੱਲੋਂ 26 ਮਈ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ, ਉਥੇ ਹੀ ਸ਼ਿਵ ਸੈਨਾ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਵੱਲੋਂ ਇਕ ਦਿਨ ਪਹਿਲਾਂ 26 ਮਈ ਨੂੰ ਲੱਡੂ ਵੰਡ ਕੇ ਜਸ਼ਨ ਮਨਾਉਣ ਦੇ ਬਿਆਨ ਤੋਂ ਬਾਅਦ ਰੂਪਨਗਰ ਪੁਲਸ ਵੱਲੋਂ 26 ਮਈ ਨੂੰ ਸਵੇਰ ਤੋਂ ਹੀ ਸੰਜੀਵ ਘਨੌਲੀ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਸੰਜੀਵ ਘਨੌਲੀ ਦੇ ਸਾਥੀਆਂ ਵੱਲੋਂ ਸੰਜੀਵ ਘਨੌਲੀ ਦੇ ਘਨੌਲੀ ਵਿਖੇ ਸਥਿਤ ਦੁਰਗਾ ਮੈਡੀਕਲ ਸਟੋਰ ਦੇ ਸਾਹਮਣੇ ਲੱਡੂ ਵੰਡ ਕੇ ਸੋਸ਼ਲ ਮੀਡੀਆ ਉਤੇ ਫੋਟੋਆਂ ਸਾਂਝੀਆਂ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 6 ਮਹੀਨੇ ਪੂਰੇ ਹੋਣ ’ਤੇ ਜਲੰਧਰ ’ਚ ਕਿਸਾਨਾਂ ਨੇ ਮਨਾਇਆ ‘ਕਾਲਾ ਦਿਵਸ’
ਜਿਵੇਂ ਹੀ ਕਿਸਾਨਾਂ ਵੱਲੋਂ ਨੂੰ ਸੰਜੀਵ ਘਨੌਲੀ ਦੇ ਸਾਥੀਆਂ ਵੱਲੋਂ ਲੱਡੂ ਵੰਡਣ ਦੀ ਖ਼ਬਰ ਮਿਲੀ ਤਾਂ ਉਸ ਤੋਂ ਬਾਅਦ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਅਲੀਪੁਰ ਅਤੇ ਸਰਪ੍ਰਸਤ ਰੁਪਿੰਦਰ ਸਿੰਘ ਰੂਪਾ ਘਨੌਲੀ ਪਹੁੰਚ ਗਏ ਅਤੇ ਸੰਜੀਵ ਘਨੌਲੀ ਦੀ ਦੇ ਬਿਆਨ ਅਤੇ ਲੱਡੂ ਵੰਡਣ ਦੀ ਹਰਕਤ ਦਾ ਵਿਰੋਧ ਕੀਤਾ। ਕਿਸਾਨ ਆਗੂ ਰੁਪਿੰਦਰ ਸਿੰਘ ਰੂਪ, ਪਰਮਿੰਦਰ ਸਿੰਘ ਅਲੀਪੁਰ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸ਼ਿਵ ਸੈਨਾ ਆਗੂਆਂ ਨੇ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਲੱਡੂ ਵੰਡੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਇਹ ਵੱਡੀ ਰਾਹਤ
ਮਾਹੌਲ ਗਰਮਾਉਂਦਾ ਵੇਖ ਮੌਕੇ ਉਤੇ ਜ਼ਿਲ੍ਹਾ ਪੁਲਸ ਵੀ ਵੱਡੀ ਗਿਣਤੀ ਦੇ ਵਿਚ ਪਹੁੰਚ ਗਈ ਅਤੇ ਪੁਲਸ ਵੱਲੋਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਘਨੌਲੀ ਪਹੁੰਚੇ ਕਿਸਾਨ ਆਗੂਆਂ ਨੂੰ ਸਮਝਾ ਕੇ ਡੀ. ਐੱਸ. ਪੀ. ਤਲਵਿੰਦਰ ਸਿੰਘ ਗਿੱਲ ਵੱਲੋਂ ਵਾਪਸ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ।
ਇਹ ਵੀ ਪੜ੍ਹੋ: ਪਹਿਲਾਂ ਪੂਰੇ ਟੱਬਰ ਨੂੰ ਵਿਖਾਏ ਕੈਨੇਡਾ ਜਾਣ ਦੇ ਸੁਫ਼ਨੇ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ