ਖੇਤੀ ਬਿੱਲਾਂ ਦੇ ਵਿਰੋਧ 'ਚ ਸੁਲਤਾਨਪੁਰ ਲੋਧੀ 'ਚ ਕਿਸਾਨਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
Thursday, Nov 05, 2020 - 05:17 PM (IST)
ਸੁਲਤਾਨਪੁਰ ਲੋਧੀ (ਸੋਢੀ)— ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨ ਵਿਰੁੱਧ ਅੱਜ ਦੇਸ਼ ਭਰ 'ਚ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਕਿਸਾਨ ਸ਼ੰਘਰਸ਼ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ 'ਚ ਤਲਵੰਡੀ ਪੁਲ ਚੌਕ ਸੁਲਤਾਨਪੁਰ ਲੋਧੀ 'ਚ ਚੱਕਾ ਜਾਮ ਕੀਤਾ ਅਤੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਸਮੇਂ ਭਾਰੀ ਗਿਣਤੀ 'ਚ ਕਿਸਾਨਾਂ ਦੇ ਨਾਲ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਦੁਕਾਨਦਾਰਾਂ ਵੀ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਕਿਸਾਨਾਂ ਦਾ ਚੱਕਾ ਜਾਮ, ਵੇਖੋ ਮੌਕੇ ਦੀਆਂ ਤਸਵੀਰਾਂ
ਥਾਂ-ਥਾਂ 'ਤੇ ਲੱਗੇ ਰੋਸ ਧਰਨੇ ਅਤੇ ਚੱਕਾ ਜਾਮ ਸ਼ੰਘਰਸ਼ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨ ਵੀ ਹੋਣਾ ਪਿਆ। ਇਸ ਸਮੇਂ ਧਰਨੇ ਨੂੰ ਕਾਮਰੇਡ ਹਰਬੰਸ ਸਿੰਘ , ਚਰਨਜੀਤ ਸ਼ਰਮਾ, ਮਲਕੀਤ ਸਿੰਘ ਮੋਮੀ, ਬਲਵਿੰਦਰ ਸਿੰਘ ਸ਼ਾਹਵਾਲਾ, ਸੁਖਵਿੰਦਰ ਸਿੰਘ ਥਿੰਦ ਸਰਪੰਚ, ਸੁਖਵਿੰਦਰ ਸਿੰਘ ਮੋਮੀ ਕਵੀਸ਼ਰੀ, ਅਵਤਾਰ ਸਿੰਘ ਦੂਲੋਵਾਲ ਕਵੀਸ਼ਰੀ, ਫੌਜਾ ਸਿੰਘ ਸਾਗਰ ਢਾਡੀ, ਸੁਖਪ੍ਰੀਤ ਸਿੰਘ ਪੱਸਨ ਕਦੀਮ , ਰਵਿੰਦਰ ਰਵੀ ਪਿਥੋਰਾਹਲ, ਗੁਰਪ੍ਰੀਤ ਸਿੰਘ ਫੱਤੂਢੀਘਾ, ਸਿੰਘ ਮੋਮੀ, ਕਾਨੂੰਗੋ ਸੁਖਵਿੰਦਰ ਸਿੰਘ ਮਾਹਲ ਆਦਿ ਹੋਰਨਾਂ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਨਵਾਂਸ਼ਹਿਰ ਪੁਲਸ ਵੱਲੋਂ 4 ਗੋਦਾਮਾਂ 'ਚ ਛਾਪੇਮਾਰੀ, ਵੱਡੀ ਮਾਤਰਾ 'ਚ ਬਰਾਮਦ ਕੀਤਾ ਪਟਾਕਿਆਂ ਦਾ ਜਖ਼ੀਰਾ