ਪਰਾਲੀ ਨਾ ਸਾੜਨ ਦੇ ਵਿਰੋਧ ''ਚ ਕਿਸਾਨਾਂ ਵੱਲੋਂ ਧਰਨਾ
Thursday, Oct 05, 2017 - 12:02 PM (IST)
ਕੋਟ ਫਤੂਹੀ(ਬਹਾਦਰ ਖਾਨ)— ਸਰਕਾਰ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਕੀਤੀ ਹਦਾਇਤ ਦੇ ਵਿਰੋਧ ਵਿਚ ਸਥਾਨਕ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਬਿਸਤ ਦੁਆਬ ਨਹਿਰ ਦੇ ਚੁਰਸਤੇ ਉੱਪਰ ਧਰਨਾ ਦਿੱਤਾ ਗਿਆ। ਸਰਕਾਰ ਦੇ ਉਪਰੋਕਤ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਪਰਾਲੀ ਦੇ ਫੂਸ ਨੂੰ ਅੱਗ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ਧਰਨੇ ਉੱਪਰ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ।
ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਚ. ਓ. ਹਰਨੀਲ ਸਿੰਘ ਮੇਹਟੀਆਣਾ, ਏ. ਐੱਸ. ਆਈ. ਰਾਕੇਸ਼ ਕੁਮਾਰ ਕੋਟ ਫ਼ਤੂਹੀ, ਸਰਪੰਚ ਗੁਰਬਖਸ਼ ਸਿੰਘ ਕੋਟ ਫਤੂਹੀ, ਪਰਮਜੀਤ ਸਿੰਘ ਰੱਕੜ, ਸਰਵਿੰਦਰ ਸਿੰਘ ਪੱਪੂ ਠੀਡਾ, ਸਰਪੰਚ ਰਛਪਾਲ ਕਲੇਰ ਮੰਨਣਹਾਨਾ, ਗੁਰਮੇਲ ਸਿੰਘ, ਜੋਗਾ ਸਿੰਘ ਦਾਤਾ, ਸੁਰਜੀਤ ਸਿੰਘ ਦਾਤਾ, ਕਰਨਜੀਤ ਸਿੰਘ ਦਾਤਾ, ਜਰਨੈਲ ਸਿੰਘ ਭਗਤੂਪੁਰ, ਮੁਖ਼ਤਿਆਰ ਸਿੰਘ ਮੰਨਣਹਾਨਾ, ਜਰਨੈਲ ਸਿੰਘ ਕੋਟ ਫਤੂਹੀ, ਜੋਗਾ ਸਿੰਘ ਮੰਨਣਹਾਨਾ, ਕਸ਼ਮੀਰੀ ਲਾਲ ਮੰਨਣਹਾਨਾ, ਸਿਮਰਨ ਸਿੰਘ, ਪ੍ਰਦੀਪ ਸਿੰਘ ਮੰਨਣਹਾਨਾ, ਗੁਰਦਿਆਲ ਸਿੰਘ, ਸੰਤੋਖ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ, ਗੁਰਲਾਭ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
