ਵਾਹ ਨੀ ਸਰਕਾਰੇ, ਰੇਲਵੇ ਟਰੈਕ ''ਤੇ ਲੰਮੇ ਪੈਣ ਨੂੰ ਮਜਬੂਰ ਕੀਤੇ ਕਿਸਾਨ ਵਿਚਾਰੇ (ਤਸਵੀਰਾਂ)

Saturday, Nov 17, 2018 - 06:11 PM (IST)

ਵਾਹ ਨੀ ਸਰਕਾਰੇ, ਰੇਲਵੇ ਟਰੈਕ ''ਤੇ ਲੰਮੇ ਪੈਣ ਨੂੰ ਮਜਬੂਰ ਕੀਤੇ ਕਿਸਾਨ ਵਿਚਾਰੇ (ਤਸਵੀਰਾਂ)

ਦਸੂਹਾ (ਵਰਿੰਦਰ, ਝਾਵਰ)— ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਗਰਨਾ ਸਾਹਿਬ (ਬੋਦਲਾ) ਅੱਡਾ ਨਜ਼ਦੀਕ ਸੂਬੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਗੰਨੇ ਦੀ ਬਕਾਇਆ ਰਾਸ਼ੀ ਅਤੇ ਆਪਣੀਆਂ ਮੰਗ ਨੂੰ ਲੈ ਕੇ ਪਹਿਲਾਂ ਤੋਂ ਹੀ ਦਿੱਤੇ ਅਲੀਮੇਟਮ ਮੁਤਾਬਕ ਅੱਜ ਜਾਮ ਲਗਾਉਣ ਦੇ ਨਾਲ-ਨਾਲ ਰੇਲ ਆਵਾਜਾਈ ਵੀ ਠੱਪ ਕੀਤੀ।

PunjabKesariਸੂਬੇ ਭਰ ਤੋਂ ਆਏ ਕਿਸਾਨਾਂ ਨੇ ਗੰਨੇ ਦੇ ਬਕਾਏ ਨਾ ਮਿਲਣ, ਗੰਨੇ ਅਤੇ ਰੇਟ 'ਚ ਮੰਗ ਮੁਤਾਬਕ ਵਾਧੇ ਨਾ ਹੋਣ ਅਤੇ ਹੋਰ ਕਿਸਾਨੀ ਮੰਗਾ ਨੂੰ ਲੈ ਕੇ ਇਹ ਧਰਨਾ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ। 
 

PunjabKesariਕਿਸਾਨਾਂ ਮੁਤਾਬਕ ਧਰਨਾ ਅਣਮਿੱਥੇ ਸਮੇਂ ਲਈ ਮੰਗਾਂ ਮੰਨੇ ਜਾਨ ਤੱਕ ਜਾਰੀ ਰਹੇਗਾ। ਹਾਲਾਂਕਿ ਪੁਲਸ ਪ੍ਰਸ਼ਾਸ਼ਨ ਨੇ ਜਾਮ ਦੇ ਮੱਦੇ ਨਜ਼ਰ ਪਹਿਲਾ ਤੋਂ ਹੀ ਟ੍ਰੈਫਿਕ ਦੇ ਬਦਲਵੇ ਪ੍ਰਬੰਧ ਕੀਤੇ ਸਨ, ਫਿਰ ਵੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੰਦ ਦਾ ਅਸਰ ਟਾਂਡਾ ਅਤੇ ਹੋਰ ਨਾਲ ਲੱਗਦੇ ਨਗਰਾਂ 'ਚ ਟ੍ਰੈਫਿਕ ਜਾਮ ਦੇ ਰੂਪ 'ਚ ਦੇਖਣ 'ਚ ਮਿਲਿਆ।

PunjabKesari


author

shivani attri

Content Editor

Related News