8 ਜਨਵਰੀ ਨੂੰ ਘਰੋਂ ਨਿਕਲਣਾ ਜ਼ਰਾ ਸੋਚ ਕੇ, ਸੜਕਾਂ 'ਤੇ ਹੋ ਸਕਦੈ ਭਾਰੀ ਜਾਮ (ਵੀਡੀਓ)
Thursday, Jan 02, 2020 - 07:59 AM (IST)
ਬਰਨਾਲਾ— 8 ਜਨਵਰੀ ਨੂੰ ਹਾਈਵੇਜ਼ 'ਤੇ ਨਿਕਲਣ ਵਾਲੇ ਲੋਕਾਂ ਅਤੇ ਰੇਲ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੇਸ਼ ਭਰ ਦੀਆਂ ਤਕਰੀਬਨ 200 ਕਿਸਾਨ ਜਥੇਬੰਦੀਆਂ ਨੇ 8 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਕਿਸਾਨ ਕਰਜ਼ਾ ਮਾਫੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਫਸਲਾਂ ਦਾ ਸਹੀ ਮੁੱਲ ਦੇਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਜਾ ਰਹੇ ਹਨ। 8 ਜਨਵਰੀ ਨੂੰ ਭਾਰਤ ਬੰਦ ਕਰਨ ਦੀ ਰੂਪ-ਰੇਖਾ ਤਿਆਰ ਕਰਨ ਲਈ ਕਿਸਾਨ ਜਥੇਬੰਦੀਆਂ ਬਰਨਾਲਾ 'ਚ ਇਕੱਠੀਆਂ ਹੋਈਆਂ ਅਤੇ ਰਣਨੀਤੀ ਤਿਆਰ ਕੀਤੀ ਗਈ। ਕਿਸਾਨਾਂ ਵੱਲੋਂ ਹੱਲਾ ਬੋਲ ਸੰਘਰਸ਼ ਕੀਤਾ ਜਾਵੇਗਾ, ਜਿਸ 'ਚ ਰੇਲ ਚੱਕਾ ਜਾਮ, ਹਾਈਵੇ ਜਾਮ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।