ਮੰਗਾਂ ਪੂਰੀਆਂ ਨਾ ਹੋਣ 'ਤੇ ਧਰਨੇ ਲਈ ਦਿੱਲੀ ਚੱਲੀਆਂ ਕਿਸਾਨ ਜਥੇਬੰਦੀਆਂ, ਕਿਹਾ- 'ਹੁਣ ਸਾਰੀਆਂ ਮੰਗਾਂ ਮੰਨਵਾ...'

Tuesday, Feb 13, 2024 - 10:56 AM (IST)

ਅੰਮ੍ਰਿਤਸਰ (ਸੂਰੀ)- ਕਿਸਾਨ ਨੌਜਵਾਨ ਸੰਘਰਸ਼ ਕਮੇਟੀ (ਪੰਜਾਬ) ਦੇ ਸੂਬਾ ਆਗੂ ਬਚਿੱਤਰ ਸਿੰਘ ਕੋਟਲਾ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਟੈਨੀ ਦੀ ਅਗਵਾਈ ਹੇਠ ਰਾਮ ਤੀਰਥ ਰੋਡ ਵਡਾਲਾ ਭਿੱਟੇਵੱਢ ਤੋਂ ਵੱਖ-ਵੱਖ ਅਹੁਦੇਦਾਰਾਂ ਨੇ ਸੈਂਕੜੇ ਟਰੈਕਟਰ-ਟਰਾਲੀਆਂ, ਜੇ. ਸੀ. ਬੀ. ਆਦਿ ਦੇ ਵੱਡੇ ਕਾਫਲਿਆਂ ਨਾਲ ਦਿੱਲੀ ਨੂੰ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਇਹ ਵੀ ਪੜ੍ਹੋ :  ਮਾਨਸਾ:  ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ

ਸੂਬਾ ਆਗੂ ਬਚਿੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਹਰਿਆਣਾ ਦੀ ਖੱਟੜ ਅਤੇ ਕੇਂਦਰ ਸਰਕਾਰ ਕਿਸਾਨਾਂ ਲਈ ਬਹੁਤ ਵੱਡੀਆਂ-ਵੱਡੀਆਂ ਰੋਕਾਂ ਬੈਰੀਕੇਡ ਲਗਾ ਰਹੀ ਹੈ, ਉਨ੍ਹਾਂ ਵੱਡੀਆਂ-ਵੱਡੀਆਂ ਮਸ਼ੀਨਰੀ ਨਾਲ ਸਾਡੇ ਲਈ ਬੈਰੀਕੇਡ ਰੋਕਾਂ ਆਦਿ ਲਗਾਈਆਂ ਹਨ ਅਤੇ ਅਸੀਂ 150-150 ਹਾਰਸ ਪਾਵਰ ਦੇ ਟਰੈਕਟਰ, ਵੱਡੇ-ਵੱਡੇ ਸੰਗਲ, ਜੇ. ਸੀ. ਬੀ., ਵੱਡੀਆਂ-ਵੱਡੀਆਂ ਮਸ਼ੀਨਰੀਆਂ ਲੈ ਕੇ ਜਾ ਰਹੇ ਹਨ, ਜੋ ਉਨ੍ਹਾਂ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਸੰਗਲਾਂ ਦੀ ਮਦਦ ਨਾਲ ਪੁੱਟ ਕੇ ਦਿੱਲੀ ਨੂੰ ਜਾਣ ਦਾ ਰਾਹ ਪੱਧਰਾ ਕਰਨਗੇ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਬਚਿੱਤਰ ਸਿੰਘ ਕੋਟਲਾ ਅਤੇ ਸਵਿੰਦਰ ਸਿੰਘ ਟੈਨੀ ਨੇ ਕਿਹਾ ਕਿ 2020 ਵਿਚ ਵੀ ਕੇਂਦਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ, ਪਰ ਹੁਣ ਅਸੀਂ ਸਾਰੀਆਂ ਫਸਲਾਂ ਦੀ ਖਰੀਦ ਤੇ ਐੱਮ.ਐੱਸ. ਪੀ. ਗਾਰੰਟੀ ਕਾਨੂੰਨ, ਪਿਛਲੇ ਦਿਨੀਂ ਅੰਦੋਲਨ ਦੀਆਂ ਸਾਰੀਆਂ ਹੀ ਅਧੂਰੀਆਂ ਮੰਗਾਂ ਨੂੰ ਪੂਰਾ ਕਰਨਾ, ਕਿਸਾਨਾਂ ਅਤੇ ਮਜਦੂਰਾਂ ਦਾ ਸੰਪੂਰਨ ਰੂਪ ਵਿਚ ਕਰਜ਼ਾ ਨੂੰ ਮਾਫ਼ ਕਰਵਾਉਣਾ ਹੈ। ਜਦੋਂ ਤੱਕ ਸਾਡੀਆਂ ਇਹ ਸਾਰੀਆਂ ਹੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਅਸੀਂ ਵਾਪਸ ਆਉਣ ਵਾਲੇ ਨਹੀਂ, ਬੇਸ਼ੱਕ ਇਹ ਧਰਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਦੇਰ ਚੱਲੇ, ਅਸੀਂ 3-4 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾ ਰਹੇ ਹਾਂ ਅਤੇ ਸਾਰੀਆਂ ਮੰਗਾਂ ਮੰਨਵਾ ਕੇ ਹੀ ਪਰਤਾਂਗੇ।

ਇਹ ਵੀ ਪੜ੍ਹੋ :  ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ

ਇਸ ਮੌਕੇ ਸੂਬਾ ਕਮੇਟੀ ਮੈਂਬਰ ਬਲਦੇਵ ਸਿੰਘ ਕਲੇਰ, ਜ਼ਿਲਾ ਜਨਰਲ ਸਕੱਤਰ ਕੁਲਦੀਪ ਸਿੰਘ ਚਵਿੰਡਾ, ਜ਼ਿਲਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਕੋਟਲਾ ਅਤੇ ਕਸ਼ਮੀਰ ਸਿੰਘ ਚਾਹੜਪੁਰ, ਯੂਥ ਵਿੰਗ ਜ਼ਿਲਾ ਆਗੂ ਮਨਪ੍ਰੀਤ ਸਿੰਘ ਕੋਟਲਾ, ਜ਼ਿਲਾ ਕਮੇਟੀ ਮੈਂਬਰ ਹਰਜਾਪ ਸਿੰਘ ਧੌਲ, ਹਰਪ੍ਰੀਤ ਸਿੰਘ ਗੌਸਾਂਬਾਦ, ਪਰਮਜੀਤ ਸਿੰਘ ਪੰਮਾ, ਨਿੱਕੀ ਵਡਾਲਾ, ਬਾਜ਼ ਸਿੰਘ ਦੋਧੀ, ਰਛਪਾਲ ਸਿੰਘ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News