ਜਲੰਧਰ ਵਿਖੇ ਕਿਸਾਨਾਂ ਨੇ ਮਾਹਿਰਾਂ ਸਾਹਮਣੇ ਰੱਖੀਆਂ ਮੰਗਾਂ, ਕੱਲ੍ਹ ਕੈਪਟਨ ਨਾਲ ਮੀਟਿੰਗ ਦੌਰਾਨ ਨਿਕਲੇਗਾ ਹੱਲ

Monday, Aug 23, 2021 - 07:34 PM (IST)

ਜਲੰਧਰ ਵਿਖੇ ਕਿਸਾਨਾਂ ਨੇ ਮਾਹਿਰਾਂ ਸਾਹਮਣੇ ਰੱਖੀਆਂ ਮੰਗਾਂ, ਕੱਲ੍ਹ ਕੈਪਟਨ ਨਾਲ ਮੀਟਿੰਗ ਦੌਰਾਨ ਨਿਕਲੇਗਾ ਹੱਲ

ਜਲੰਧਰ (ਵੈੱਬ ਡੈਸਕ, ਸੋਨੂੰ ਮਹਾਜਨ, ਜਤਿੰਦਰ ਚੋਪੜਾ)—ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਅੱਜ ਕਿਸਾਨਾਂ ਦੇ ਧਰਨੇ ਦਾ ਚੌਥਾ ਦਿਨ ਹੈ, ਉਥੇ ਹੀ ਅੱਜ ਜਲੰਧਰ ਵਿਖੇ ਡੀ. ਸੀ. ਕੰਪਲੈਕਸ ’ਚ ਕਿਸਾਨ ਜਥੇਬੰਦੀਆਂ ਦੀ ਖੇਤੀਬਾੜੀ ਮਾਹਿਰਾਂ ਸਣੇ ਸਰਕਾਰੀ ਅਧਿਕਾਰੀਆਂ ਵਿਚਾਲੇ ਕੀਤੀ ਗਈ ਮੀਟਿੰਗ ਹੁਣ ਖ਼ਤਮ ਹੋ ਗਈ। ਹੁਣ ਕੱਲ੍ਹ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਦੁਪਹਿਰ 3 ਵਜੇ ਮੀਟਿੰਗ ਹੋਵੇਗੀ, ਜਿੱਥੇ ਕੋਈ ਨਤੀਜਾ ਨਿਕਲ ਸਕੇਗਾ।

ਇਹ ਵੀ ਪੜ੍ਹੋ: ਜਲੰਧਰ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਅੱਜ ਉਲੀਕੀ ਜਾਵੇਗੀ ਅਗਲੀ ਰਣਨੀਤੀ

PunjabKesari

ਇਸ ਦੌਰਾਨ ਮਨਜੀਤ ਸਿੰਘ ਰਾਏ, ਬਲਬੀਰ ਸਿੰਘ ਰਾਜੇਵਾਲ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਮੁਕੇਸ਼ ਸਿੰਘ ਸਮੇਤ ਖੇਤੀਬਾੜੀ ਮਾਹਿਰਾਂ ਨਾਲ ਸ਼ਾਮਲ ਸਨ। ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਮਾਹਿਰਾਂ ਸਾਹਮਣੇ ਆਪਣਈਆਂ ਮੰਗਾਂ ਨੂੰ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਮੌਜੂਦਗੀ ’ਚ ਕਿਸਾਨ ਆਗੂਆਂ ਨੇ ਗੰਨੇ ’ਤੇ ਐੱਮ.ਐੱਸ.ਪੀ. ਲਗਾਉਣ ਦੇ ਇਲਾਵਾ ਹਰਿਆਣਾ ਦੇ ਮੁਕਾਬਲੇ ਗੰਨੇ ਦੇ ਮੁੱਲ ਵਧਾ ਕੇ 400 ਰੁਪਏ ਕਰਨ ਦੀ ਮੰਗ ਰੱਖੀ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਬੰਦ ਨੂੰ ਕਿਸਾਨਾਂ ਨੇ ਪੋਸਟਪੋਨ ਕੀਤਾ ਜਦਕਿ ਧਰਨਾ ਉਸੇ ਤਰ੍ਹਾਂ ਹੀ ਜਾਰੀ ਰਹੇਗਾ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਚੰਡੀਗੜ੍ਹ ’ਚ ਹੋਣ ਵਾਲੀ ਮੀਟਿੰਗ ’ਚ ਨਤੀਜਾ ਨਿਕਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਜਾ ਰਿਹਾ ਧਰਨਾ ਅਜੇ ਜਾਰੀ ਰਹੇਗਾ। 

ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News