5 ਏਕੜ ਵਾਲੇ ਕਿਸਾਨਾਂ ਦਾ ਸੁਸਾਇਟੀ ਕਰਜ਼ਾ ਹੋਵੇਗਾ ਮੁਆਫ: ਰੰਧਾਵਾ (ਵੀਡੀਓ)
Thursday, May 03, 2018 - 01:48 PM (IST)
ਚੰਡੀਗੜ੍ਹ— ਪੰਜਾਬ ਦੇ ਨਵੇਂ ਬਣੇ ਜੇਲ ਅਤੇ ਸਹਿਕਾਰਤਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ 5 ਏਕੜ ਵਾਲੇ ਕਿਸਾਨਾਂ ਦਾ ਸੁਸਾਇਟੀ ਕਰਜ਼ ਵੀ ਜਲਦ ਮੁਆਫ ਕੀਤਾ ਜਾਵੇਗਾ। 'ਜਗ ਬਾਣੀ' ਨੂੰ ਦਿੱਤੇ ਗਏ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ 5 ਏਕੜ ਜ਼ਮੀਨ ਵਾਲੇ ਕਿਸਾਨਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਜਲਦੀ ਹੀ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਕਿ ਉਹ ਆਪਣੇ-ਆਪਣੇ ਖੇਤਰ 'ਚ ਦੇਖਣ ਕਿ ਕਿਹੜੇ ਕਿਸਾਨਾਂ ਦਾ ਕਰਜ਼ਾ ਰਹਿੰਦਾ ਹੈ।
ਰੰਧਾਵਾ ਨੇ ਕਿਹਾ ਕਿ ਕਰਜ਼ ਮੁਆਫੀ ਦੇ ਅਗਲੇ ਫੇਜ਼ 'ਤੇ ਕੋਆਪਰੇਟਿਵ ਬੈਂਕਾਂ ਦੇ 5 ਏਕੜ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕੋਆਪਰੇਟਿਵ ਬੈਂਕਾਂ ਦੇ ਸੈਕਟਰੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਦਾ ਵੀ ਆਡਿਟ ਕਰਵਾਇਆ ਜਾਵੇਗਾ ਅਤੇ ਬਾਅਦ 'ਚ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।