ਏ.ਸੀ. ਡੱਬਿਆਂ ''ਚ ਬੈਠਣ ਦੀ ਜ਼ਿੱਦ ਵਿਚ ਕਿਸਾਨਾਂ ਨੇ ਰੇਲਵੇ ਟ੍ਰੈਕ ਕੀਤਾ ਜਾਮ, 45 ਮਿੰਟ ਰੋਕੀ ਰੱਖੀ ਰੇਲਗੱਡੀ
Monday, Dec 12, 2022 - 03:46 AM (IST)
ਲੁਧਿਆਣਾ (ਸਲੂਜਾ) - ਸੰਯੁਕਤ ਕਿਸਾਨ ਮੋਰਚਾ ਦੀ 12 ਦਸੰਬਰ ਨੂੰ ਦਿੱਲੀ ’ਚ ਹੋਣ ਵਾਲੀ ਮੀਟਿੰਗ ’ਚ ਹਿੱਸਾ ਲੈਣ ਵਾਲੇ ਕੁਝ ਕਿਸਾਨਾਂ ਨੇ ਏ. ਸੀ. ਡੱਬਿਆਂ ’ਚ ਬੈਠਣ ਦੀ ਜ਼ਿਦ ’ਚ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਹੰਗਾਮਾ ਕਰ ਦਿੱਤਾ। ਕੁਝ ਕਿਸਾਨ ਏ. ਸੀ. ਡੱਬਿਆਂ ’ਚ ਜ਼ਬਰਦਸਤੀ ਬੈਠ ਗਏ, ਜਿਸ ਕਾਰਨ 45 ਮਿੰਟ ਤੱਕ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਟਾਟਾ ਮੂਰੀ ਟਰੇਨ ਨੂੰ ਰੋਕੀ ਰੱਖਿਆ ਕਿਉਂਕਿ ਜਿਨ੍ਹਾਂ ਯਾਤਰੀਆਂ ਨੇ ਇਨ੍ਹਾਂ ਡੱਬਿਆਂ ਦੀ ਰਿਜ਼ਰਵੇਸ਼ਨ ਕਰਵਾਈ ਸੀ, ਨੇ ਰੇਲਵੇ ਸਟਾਫ ਨੂੰ ਸ਼ਿਕਾਇਤ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੀ ਮਾਂ ਦੇ ਭਾਵੁਕ ਬੋਲ, "ਫੇਸਬੁੱਕ 'ਤੇ ਲੋਕੀ ਕਹਿੰਦੇ ਨੇ ਸਿੱਧੂ ਕਿਹੜਾ ਇਕੱਲਾ ਮਰਿਆ" (ਵੀਡੀਓ)
ਸ਼ਿਕਾਇਤ ਮਿਲਦੇ ਹੀ ਰੇਲਵੇ ਟਿਕਟ ਚੈਕਿੰਗ ਸਟਾਫ ਪੁੱਜ ਗਿਆ ਅਤੇ ਕਿਸਾਨਾਂ ਨੂੰ ਸੀਟਾਂ ਨੂੰ ਖਾਲੀ ਕਰਨ ਦੀ ਅਪੀਲ ਕਰਨ ਲੱਗਾ ਪਰ ਕਿਸਾਨ ਇਨ੍ਹਾਂ ਸੀਟਾਂ ਨੂੰ ਖਾਲੀ ਕਰਨ ਨੂੰ ਤਿਆਰ ਨਹੀਂ ਹੋ ਰਹੇ ਸਨ। ਗੁੱਸੇ ’ਚ ਆਏ ਕਿਸਾਨਾਂ ਨੇ ਟਰੇਨ ਤੋਂ ਉੱਤਰ ਕੇ ਰੇਲਵੇ ਟ੍ਰੈਕ ਨੂੰ ਜਾਮ ਕਰ ਦਿੱਤਾ ਅਤੇ ਕੇਂਦਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਧੀਆਂ ਦੇ ਵਿਆਹ ਦਾ ਕਰਜ਼ਾ ਮੋੜਨ ਲਈ ਪਿਓ ਬਣ ਗਿਆ ਨਸ਼ਾ ਸਮੱਗਲਰ
ਚੈਕਿੰਗ ਦੌਰਾਨ ਕਿਸਾਨਾਂ ਕੋਲ ਟਿਕਟਾਂ ਨਹੀਂ ਸਨ ਅਤੇ ਨਾ ਹੀ ਕਿਸਾਨ ਏ. ਸੀ. ਡੱਬਿਆਂ ’ਚੋਂ ਹੇਠਾਂ ਉੱਤਰ ਰਹੇ ਸਨ ਪਰ ਰੇਲਵੇ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੂੰ ਟਰੇਨ ’ਚੋਂ ਹੇਠਾਂ ਉਤਾਰ ਲਿਆ ਅਤੇ ਫਿਰ ਵੀ ਬਹੁਤ ਸਾਰੇ ਕਿਸਾਨ ਡੱਬਿਆਂ ’ਚ ਦਿੱਲੀ ਲਈ ਰਵਾਨਾ ਹੋ ਗਏ। ਇਹ ਵੀ ਪਤਾ ਲੱਗਾ ਕਿ ਪੁਲਸ ਨੇ ਇਸ ਮਾਮਲੇ ’ਚ ਕਿਸੇ ਕਿਸਾਨ ’ਤੇ ਮਾਮਲਾ ਦਰਜ ਨਹੀਂ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।