ਦੇਸ਼ ਭਰ ਦੇ ਕਿਸਾਨਾਂ ਲਈ ਮਿਸਾਲ ਬਣਿਆ ਜਲੰਧਰ ਦਾ ਇਹ ਛੋਟਾ ਜਿਹਾ ਪਿੰਡ

Monday, May 29, 2023 - 06:07 PM (IST)

ਦੇਸ਼ ਭਰ ਦੇ ਕਿਸਾਨਾਂ ਲਈ ਮਿਸਾਲ ਬਣਿਆ ਜਲੰਧਰ ਦਾ ਇਹ ਛੋਟਾ ਜਿਹਾ ਪਿੰਡ

ਜਲੰਧਰ : ਜਿੱਥੇ ਦੇਸ਼ ਭਰ ਵਿਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਥੇ ਹੀ ਜਲੰਧਰ ਦਾ ਇਕ ਛੋਟਾ ਜਿਹਾ ਪਿੰਡ ‘ਬਾਜਰਾ’ ਬਦਲਾਅ ਲਿਆਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਸਾਲਾਂ ਪਹਿਲਾਂ ਇਸ ਪਿੰਡ ਦੇ ਕਿਸਾਨ ਪਰਾਲੀ ਵੀ ਸਾੜਦੇ ਸਨ ਪਰ ਪਿਛਲੇ ਪੰਜ ਸਾਲਾਂ ਤਾਂ ਅਜਿਹਾ ਕੋਈ ਮਾਮਲਾ ਨਹੀਂ ਹੈ, ਜਿਸ ਵਿਚ ਕਿਸੇ ਕਿਸਾਨ ਨੇ ਖੇਤ ਵਿਚ ਅੱਗ ਲਗਾਈ ਹੋਵੇ। ਖੇਤੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਵਿਚ ਪਰਾਲੀ ਸਾੜਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਖ਼ਬਾਰੀ ਰਿਪੋਰਟਾਂ ਮੁਤਾਬਕ ਸਰਪੰਚ ਅਵਿਨਾਸ਼ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਦੀ ਆਬਾਦੀ 800 ਦੇ ਕਰੀਬ ਹੈ। “ਪਰਾਲੀ ਸਾੜਨ ਦੀ ਗੱਲ ਆਉਂਦੀ ਹੈ ਤਾਂ ਮੈਂ ਸਖ਼ਤੀ ਵਰਦੇ ਹਨ। ਜੇਕਰ ਕੋਈ ਰਹਿੰਦ-ਖੂੰਹਦ ਨੂੰ ਸਾੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਬਾਬਤ ਵਿਭਾਗ ਅਤੇ ਪੁਲਸ ਨੂੰ ਸੂਚਿਤ ਕੀਤਾ ਜਾਂਦਤਾ ਹੈ। ਉਂਝ ਸਮੇਂ ਦੇ ਨਾਲ ਕਿਸਾਨਾਂ ਨੇ ਵੀ ਹੁਣ ਇਸ ਤੱਥ ਨੂੰ ਸਵੀਕਾਰ ਕਰ ਲਿਆ ਹੈ ਕਿ ਪਰਾਲੀ ਨੂੰ ਸਾੜਨਾ ਸਮੱਸਿਆ ਦਾ ਹੱਲ ਨਹੀਂ ਸਗੋਂ ਅਪਰਾਧ ਹੈ। ਸਰਪੰਚ ਦਾ ਕਹਿਣਾ ਹੈ ਕਿ ਉਹ ਟਰਾੜਾ, ਮਲਕੋ, ਕੱਦੋਵਾਲੀ ਅਤੇ ਸਾਮੀਪੁਰ ਸਮੇਤ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਇੱਥੋਂ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਮੁੜ ਮਿੱਟੀ ਵਿਚ ਹੀ ਵਾਹੁੰਦੇ ਹਨ। ਉਹ ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਲਈ ਸੁਪਰ-ਸੀਡਰ, ਬੇਲਰ ਅਤੇ ਰੋਟਾਵੇਟਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਜੇਕਰ ਪਰਾਲੀ ਨੂੰ ਵਾਪਿਸ ਵਾਹੀ ਜਾਵੇ ਤਾਂ ਇਹ ਹੋਰ ਫ਼ਸਲਾਂ ਦੀ ਬਿਜਾਈ ਲਈ ਚੰਗੀ ਜ਼ਮੀਨ ਤਿਆਰ ਕਰਦੀ ਹੈ। ਕਣਕ ਦੇ ਨਾੜ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਰਿਹਾ ਹੈ। ਇਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਈ ਸਾਲ ਪਹਿਲਾਂ ਤੱਕ ਤਾਂ ਝੋਨੇ ਦੀ ਪਰਾਲੀ ਨੂੰ ਸਾੜਦੇ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਅਜਿਹਾ ਨਾ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਫੈਲਾਉਣਾ ਠੀਕ ਨਹੀਂ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਜੇਕਰ ਪਰਾਲੀ ਨੂੰ ਦੁਬਾਰਾ ਮਿੱਟੀ ਵਿੱਚ ਵਾਹ ਦਿੱਤਾ ਜਾਵੇ ਤਾਂ ਖਾਦਾਂ ਦੀ ਲੋੜ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਮੁਤਾਬਕ ਬਾਜਰਾ ਪਿੰਡ ਵਾਸੀਆਂ ਨੇ ਸਾਲਾਂ ਤੋਂ ਝੋਨੇ ਜਾਂ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾਈ ਹੈ, ਜੋ ਕਿ ਹੋਰਨਾਂ ਲਈ ਇਕ ਬਹੁਤ ਵਧੀਆ ਮਿਸਾਲ ਹੈ। ਹੋਰ ਕਿਸਾਨਾਂ ਨੂੰ ਵੀ ਇਸ ਪਿੰਡ ਦੇ ਕਿਸਾਨਾਂ ਤੋਂ ਸੇਧ ਲੈ ਕੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿਚ ਵੀ ਵਾਹ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ

 


author

Gurminder Singh

Content Editor

Related News