ਲੋਕਾਂ ਨੂੰ ਮਿਲੀ ਵੱਡੀ ਰਾਹਤ; ਕਿਸਾਨਾਂ ਨੇ ਚੁੱਕਿਆ ਧਰਨਾ, ਖਾਲੀ ਕੀਤਾ ਨੈਸ਼ਨਲ ਹਾਈਵੇ
Friday, Nov 24, 2023 - 08:28 PM (IST)
ਜਲੰਧਰ : ਦਿੱਲੀ-ਜੰਮੂ ਨੈਸ਼ਨਲ ਹਾਈਵੇ 'ਤੇ ਗੰਨੇ ਦੇ ਰੇਟ ਵਧਾਉਣ ਲਈ ਚੱਲ ਰਿਹਾ ਧਰਨਾ ਕਿਸਾਨਾਂ ਨੇ ਖ਼ਤਮ ਕਰ ਦਿੱਤਾ ਗਿਆ ਹੈ। ਅੱਜ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ, ਸੀਐੱਮ ਵੱਲੋਂ ਪੰਜਾਬ 'ਚ ਪੂਰੇ ਦੇਸ਼ ਤੋਂ ਗੰਨੇ ਦਾ ਸਭ ਤੋਂ ਵੱਧ ਰੇਟ ਦੇਣ ਦੇ ਭਰੋਸੇ ਤੋਂ ਬਾਅਦ ਕਿਸਾਨ ਹਾਈਵੇ ਅਤੇ ਰੇਲਵੇ ਟ੍ਰੈਕਾਂ ਤੋਂ ਉਠ ਗਏ ਹਨ। ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਖਾਲੀ ਕਰਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਪਿਛਲੇ 84 ਘੰਟਿਆਂ ਤੋਂ ਬੰਦ ਪਏ ਨੈਸ਼ਨਲ ਹਾਈਵੇ ਨੂੰ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਖੋਲ੍ਹ ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਧਾਇਕ ਗੱਜਣਮਾਜਰਾ PGI ਤੋਂ ਡਿਸਚਾਰਜ, ED ਨੇ 4 ਦਿਨ ਦੇ ਰਿਮਾਂਡ 'ਤੇ ਲਿਆ
ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਸੀਐੱਮ ਮਾਨ ਨਾਲ ਹੋਈ ਗੱਲਬਾਤ ਤੋਂ ਬਾਅਦ ਜਿਵੇਂ ਹੀ ਕਿਸਾਨਾਂ ਨੂੰ ਗੰਨੇ ਦੇ ਰੇਟ ਵਿੱਚ ਵਾਧੇ ਦਾ ਪਤਾ ਲੱਗਾ ਤਾਂ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਜਿਸ ਤੋਂ ਬਾਅਦ ਉਨ੍ਹਾਂ ਧਰਨਾ ਚੁੱਕਣਾ ਸ਼ੁਰੂ ਕਰ ਦਿੱਤਾ। ਧਰਨਾ ਖੁੱਲ੍ਹਣ ਤੋਂ ਬਾਅਦ ਜਿਵੇਂ ਹੀ ਆਵਾਜਾਈ ਸ਼ੁਰੂ ਹੋ ਗਈ, ਉਥੇ ਵਾਹਨਾਂ ਦੀ ਭੀੜ ਲੱਗ ਗਈ ਅਤੇ ਇਕ ਵਾਰ ਫਿਰ ਹਾਈਵੇ 'ਤੇ ਜਾਮ ਲੱਗ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8