ਦੁਖਦਾਇਕ ਖ਼ਬਰ: ਲੱਡਾ ਟੋਲ ਪਲਾਜ਼ਾ ''ਤੇ ਚੱਲ ਰਹੇ ਧਰਨੇ ਦੌਰਾਨ ਕਿਸਾਨ ਦੀ ਮੌਤ

Tuesday, Feb 23, 2021 - 06:44 PM (IST)

ਦੁਖਦਾਇਕ ਖ਼ਬਰ: ਲੱਡਾ ਟੋਲ ਪਲਾਜ਼ਾ ''ਤੇ ਚੱਲ ਰਹੇ ਧਰਨੇ ਦੌਰਾਨ ਕਿਸਾਨ ਦੀ ਮੌਤ

ਧੂਰੀ (ਬੇਦੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜੇ ਪਿੰਡ ਲੱਡਾ ਕੋਲ ਸਥਿਤ ਟੋਲ ਪਲਾਜ਼ਾ ਉੱਪਰ ਲੱਗੇ ਕਿਸਾਨੀ ਧਰਨੇ ਵਿੱਚ ਇੱਕ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗਮਦੂਰ ਸਿੰਘ (65)  ਵਾਸੀ ਪਿੰਡ ਲੱਡਾ ਦੀ ਅੱਜ ਸਵੇਰੇ ਕਰੀਬ 11 ਵਜੇ ਧਰਨੇ ਵਿੱਚ ਮੌਤ ਹੋ ਗਈ। ਕਿਸਾਨ ਦੀ ਹੋਈ ਮੌਤ ਉੱਪਰ ਕਿਸਾਨ ਆਗੂਆਂ ਜਿਨ੍ਹਾਂ ਵਿੱਚ ਚਮਕੌਰ ਸਿੰਘ ਹਥਨ, ਸੁਖਜੀਤ ਸਿੰਘ ਲੱਡਾ, ਪਰਗਟ ਸਿੰਘ ਲੱਡਾ, ਹਰਬੰਸ ਸਿੰਘ ਲੱਡਾ ਰਾਮ ਸਿੰਘ ਗੁਰੀ ਮਾਨ ਧੂਰੀ, ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ:  ਸ਼ਰਾਰਤੀ ਅਨਸਰਾਂ ਨੇ ਟਾਂਡਾ ਉੜਮੁੜ 'ਚ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੇ ਬੈਨਰ ਨੂੰ ਪਹੁੰਚਾਇਆ ਨੁਕਸਾਨ

ਜਾਣਕਾਰੀ ਅਨੁਸਾਰ ਪਿੰਡ ਲੱਡਾ ਦਾ ਕਿਸਾਨ ਗਮਦੂਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਧਰਨੇ ਵਿੱਚ ਪਹੁੰਚਿਆ ਕਿ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਉਸ ਮਿ੍ਰਤਕ ਕਰਾਰ ਦੇ ਦਿੱਤਾ, ਇਸ ਕਿਸਾਨ ਦੀ ਮੌਤ ਤੋਂ ਬਾਅਦ ਪਰਿਵਾਰ ਲਈ ਨੌਕਰੀ ਅਤੇ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਮਿ੍ਰਤਕ ਕਿਸਾਨ ਗਮਦੂਰ ਸਿੰਘ ਦੇ ਇੱਕ ਪਰਿਵਾਰ ਮੈਂਬਰ ਨੂੰ ਨੌਕਰੀ ਤੇ ਕਰਜ਼ੇ ਤੇ ਲਕੀਰ ਮਾਰਨ ਦੀ ਸਰਕਾਰ ਤੋਂ ਮੰਗ ਕੀਤੀ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਵਿਢੱਣ ਦੀ ਚੇਤਾਵਨੀ ਦਿੱਤੀ। 

ਇਹ ਵੀ ਪੜ੍ਹੋ:  ਗੁਰਲਾਲ ਭਲਵਾਨ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਸਪਲਾਈ ਕਰਨ ਦਾ ਦੋਸ਼


author

Shyna

Content Editor

Related News