ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਬਿੱਲ ਰੱਦ ਕਰਵਾਉਣ ਲਈ ਕਿਸਾਨਾਂ ਵੱਲੋ ਧਰਨਾ ਜਾਰੀ (ਤਸਵੀਰਾਂ)

Monday, Oct 05, 2020 - 05:03 PM (IST)

ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਬਿੱਲ ਰੱਦ ਕਰਵਾਉਣ ਲਈ ਕਿਸਾਨਾਂ ਵੱਲੋ ਧਰਨਾ ਜਾਰੀ (ਤਸਵੀਰਾਂ)

ਫਿਰੋਜ਼ਪੁਰ (ਹਰਚਰਨ, ਬਿੱਟੂ) : ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਤਿੰਨ ਬਿੱਲ ਪਾਸ ਕੀਤੇ ਹਨ। ਉਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜੱਥੇਬੰਦੀਆਂ ਲਗਤਾਰ ਧਰਨੇ ਲਗਾ ਰਹੀਆਂ ਹਨ। ਪਿਛਲੇ ਦਿਨਾਂ ਤੋਂ ਲਗ ਰਹੇ ਧਰਨੇ ਦੌਰਾਨ ਅੱਜ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਧਰਨੇ 'ਚ ਕਿਸਾਨਾਂ ਸਮੇਤ ਗਾਇਕ ਸੰਧੂ ਸੁਰਜੀਤ 'ਚ ਸ਼ਾਮਲ ਹੋਏ ਅਤੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਪਾਸ ਕੀਤੇ ਬਿੱਲ ਦਾ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ 'ਚ ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ

PunjabKesari

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮਾੜੀ ਹਾਲਤ 'ਚੋਂ ਗੁਜ਼ਰ ਰਿਹਾ ਹੈ। ਹੁਣ ਸਰਕਾਰ ਨੇ ਤਿੰਨ ਹੋਰ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਸੜਕਾ 'ਤੇ ਉਤਰਣ ਲਈ ਮਜਬੂਰ ਕਰ ਦਿਤਾ ਹੈ। ਧਰਨੇ 'ਚ ਸ਼ਾਮਲ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਕਂੇਦਰ ਸਰਕਾਰ ਨੇ ਬਿੱਲ ਵਾਪਿਸ ਨਾ ਲਏ ਤਾਂ ਕਿਸਾਨ ਲਗਾਤਾਰ ਧਰਨੇ ਜਾਰੀ ਰੱਖਣਗੇ ਅਤੇ ਅਖ਼ਿਰ ਇਨਸਾਫ ਲੈ ਕੇ ਹੱਟਣਗੇ । ਇਸ ਮੌਕੇ ਮੱਘਰ ਸਿੰਘ ਫਿੱਡੇ ਵਿੱਤ ਸਕੱਤਰ, ਗੁਰਸੇਵਕ ਸਿੰਘ ਧਾਲੀਵਾਲ, ਗੁਰਮੇਜ ਸਿੰਘ ਸੱਪਾਂ ਵਾਲੀ, ਮਹਿੰਦਰ ਸਿੰਘ ਰਹੀਮੇ ਕੇ ਸਮੇਤ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ। 

ਇਹ ਵੀ ਪੜ੍ਹੋ : ਕਰਤਾਰਪੁਰ ਲਾਂਘਾ : ਰਾਵੀ ਦਰਿਆ 'ਤੇ ਬਣਨ ਵਾਲੇ ਪੁੱਲ 'ਤੇ ਪਾਕਿ ਨੇ ਅੱਜ ਤੱਕ ਇਕ ਇੱਟ ਨਹੀਂ ਲਾਈ

PunjabKesari

ਇਹ ਵੀ ਪੜ੍ਹੋ : ਜੀਜੇ ਦੀ ਸੜੀ ਲਾਸ਼ ਦੇਖ ਬੋਲਿਆ ਸਾਲਾ, ਜੇ ਮੇਰੀ ਗੱਲ ਮੰਨੀ ਹੁੰਦੀ ਤਾਂ ਨਾ ਵਾਪਰਦਾ ਭਾਣਾ 


author

Anuradha

Content Editor

Related News