ਕਿਸਾਨਾਂ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ, ਕੀਤੀ ਜੰਮ ਕੇ ਨਾਅਰੇਬਾਜ਼ੀ   ‌

Sunday, Sep 20, 2020 - 05:30 PM (IST)

ਧਰਮਕੋਟ (ਸਤੀਸ਼) - ਖੇਤੀ ਆਰਡੀਨੈਂਸ ਸਬੰਧੀ ਕੇਂਦਰ ਸਰਕਾਰ ਵੱਲੋਂ ਜੋ ਬਿਲ ਲੋਕ ਸਭਾ ਵਿਚ ਪਾਸ ਕੀਤੇ ਗਏ ਹਨ। ਉਨ੍ਹਾਂ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮ ਕੇ ਦੀ ਅਗਵਾਈ ਵਿਚ ਅੱਜ ਧਰਮਕੋਟ ਵਿਖੇ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸੇ ਦੌਰਾਨ ਕਿਸਾਨਾਂ ਵੱਲੋਂ ਭਾਰੀ ਨਾਅਰੇਬਾਜੀ ਕੀਤੀ ਗਈ। 

ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਬਹਿਰਾਮ ਕੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਸਬੰਧੀ ਬਿਲ ਪਾਸ ਕੀਤੇ ਹਨ। ਉਹ ਕਿਸਾਨ ਵਿਰੋਧੀ ਹਨ। ਇਸ ਨਾਲ ਜਿੱਥੇ ਕਿਸਾਨੀ ਬਿਲਕੁਲ ਖਤਮ ਹੋ ਜਾਵੇਗੀ। ਉਥੇ ਹੀ ਆੜਤੀ, ਮਜ਼ਦੂਰਾਂ ਅਤੇ ਸਾਰਾ ਕਾਰੋਬਾਰ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਇਹਨਾਂ ਬਿਲਾਂ ਨੂੰ ਰੱਦ ਨਹੀਂ ਕਰਦੀ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਸਮੁੱਚੇ ਪੰਜਾਬ ਨੂੰ ਬੰਦ ਕਰਨ ਦੀ ਜੋ ਕਾਲ ਦਿੱਤੀ ਹੈ ਓਸ ਤਹਿਤ ਸਮੂਹ ਕਾਰੋਬਾਰ ਅਤੇ ਆਵਾਜਾਈ ਬਿਲਕੁਲ ਬੰਦ ਰੱਖੀ ਜਾਵੇਗੀ ਉਨ੍ਹਾਂ ਸਮੂਹ ਲੋਕਾਂ ਤੋਂ ਕਿਸਾਨਾਂ ਦੇ ਸੰਘਰਸ਼ ਵਿਚ ਸਹਿਯੋਗ ਦੀ ਮੰਗ ਕੀਤੀ।

ਇਸ ਮੌਕੇ ਤੇ ਰੇਸ਼ਮ ਸਿੰਘ ਮੋਜਗੜ ,ਸੂਰਤ ਸਿੰਘ ਜਰਨਲ ਸਕੱਤਰ, ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਰਾਜਵਿੰਦਰ ਸਿੰਘ, ਜਗੀਰ ਸਿੰਘ ,ਕਾਬਲ ਸਿੰਘ, ਨਰਿੰਦਰ ਸਿੰਘ ਦੋਲੇਵਾਲਾ,ਨਛੱਤਰ ਸਿੰਘ ਰਸੂਲਪੁਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ , ਕਾਰਜ ਸਿੰਘ ਮਸੀਤਾਂ, ਸੱਤਪਾਲ ਸਿੰਘ ਮਸੀਤਾਂ ,ਦਰਸ਼ਨ ਸਿੰਘ ਨੰਬਰਦਾਰ ,ਕੁਲਵੰਤ ਸਿੰਘ ਝੰਡਾ ਬਗਾ, ਸੁਖਦੇਵ ਸਿੰਘ ਦੌਲੇ ਵਾਲਾ,ਜਗਰਾਜ ਸਿੰਘ,  ਜਸਵੀਰ ਸਿੰਘ ,ਬਲਵਿੰਦਰ ਸਿੰਘ ,ਜੁਗਿੰਦਰ ਸਿੰਘ ,ਮੱਖਣ ਸਿੰਘ ਸੇਰਪੁਰ ਤਾਇਬਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

 


Harinder Kaur

Content Editor

Related News