5 ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਘੇਰਿਆ ਬੀ. ਐੱਸ. ਐੱਫ ਹੈੱਡਕੁਆਟਰ, ਜਾਣੋ ਕੀ ਹੈ ਕਾਰਨ

07/09/2017 9:10:15 AM

ਫਿਰੋਜ਼ਪੁਰ (ਸੰਜੀਵ ਮਦਾਨ) —ਬੀ. ਐੱਸ. ਮਮਦੋਟ ਵਲੋਂ ਗ੍ਰਿਫਤਾਰ ਕੀਤੇ ਗਏ 2 ਵਿਅਕਤੀਆਂ ਨੂੰ ਲੈ ਕੇ ਪੰਜ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਅੱਧੀ ਰਾਤ ਇਕ ਵਜੇ ਬੀ. ਐੱਸ. ਐੱਫ ਹੈੱਡਕੁਆਟਰ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। 

PunjabKesari
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੀ ਚੌਕੀ ਦੋਨਾ ਤੇਲੂ ਮਲ ਵਿਚ ਤਾਰਾਂ ਤੋਂ ਪਾਰ ਆਪਣੀ ਜ਼ਮੀਨ ਉੱਤੇ ਖੇਤੀ ਕਰਨ ਗਏ ਇਕ ਕਿਸਾਨ ਤੇ ਉਸ ਦੇ ਨਾਲ ਇਕ ਮਜ਼ਦੂਰ ਨੂੰ ਪਾਕਿਸਤਾਨ ਦੇ ਨਾਗਰਿਕਾਂ ਦੇ ਨਾਲ ਗੱਲਬਾਤ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਜੀਤ ਸਿੰਘ ਪੁਤਰ ਨਿਹਾਲ ਸਿੰਘ ਜੋ ਕਿ ਪੇਸ਼ੇ ਵਲੋਂ ਕਿਸਾਨ ਹੈ ਤੇ ਮਜ਼ਦੂਰ ਦੇਸਾ ਸਿੰਘ ਦੋਨੋਂ ਪਿੰਡ ਕਾਲੂ ਅਰਾਈ ਹਿਤਾੜ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਨਾਂ ਨੂੰ ਬੇ-ਕਸੂਰ ਦੱਸਦੇ ਹੋਏ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਨੇੜਲੇ ਪੰਜ ਪਿੰਡਾਂ ਦੇ ਲੋਕ ਨੇ ਔਰਤਾਂ ਸਮੇਤ ਬੀ. ਐੱਸ. ਐੱਫ. ਦੇ ਕੁਆਟਰਾਂ ਤੇ ਦਫਤਰ ਦੇ ਸਾਹਮਣੇ ਧਰਨਾ ਦਿੱਤਾ। ਲੋਕਾਂ ਨੇ ਗੇਟਾਂ 'ਤੇ ਤਾਇਨਾਤ ਜਵਾਨਾਂ ਨੂੰ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ, ਜਿਸ 'ਤੇ ਕਿਸਾਨ ਤੇ ਮਜ਼ਦੂਰ ਦੇ ਸਮਰਥਕਾਂ ਨੇ ਧਰਨੇ ਦੌਰਾਨ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਨਿਰਦੋਸ਼ ਦੱਸਦੇ ਹੋਏ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਧਰਨੇ ਦੀ ਖਬਰ ਸੁਣਦੇ ਹੀ ਪੰਜਾਬ ਪੁਲਸ ਦੇ ਏ. ਐੱਸ. ਆਈ. ਮੇਜਰ ਸਿੰਘ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਥਾਣਾ ਮੁੱਖੀ ਮੈਡਮ ਭੁਪਿੰਦਰ ਕੌਰ ਨਾਲ ਫੋਨ 'ਤੇ ਗੱਲ ਕਰ ਕੇ ਲੋਕਾਂ ਨੂੰ ਸਹੀ ਜਾਂਚ ਦਾ ਭਰੋਸਾ ਦਿੱਤਾ ਤੇ ਭਰੋਸਾ ਮਿਲਣ ਤੋਂ ਬਾਅਦ ਧਰਨੇ ਨੂੰ ਸਮਾਪਤ ਕਰਵਾ ਦਿੱਤਾ ਗਿਆ।

PunjabKesari


Related News