ਖਰੀਦ ਪ੍ਰਬੰਧਾਂ ਸਦਕਾ ਸੰਤੁਸ਼ਟ ਹਨ ਕਿਸਾਨ - ਐੱਸ. ਡੀ. ਐੱਮ.
Sunday, Oct 22, 2017 - 04:57 PM (IST)
ਬੁਢਲਾਡਾ (ਬਾਂਸਲ) : ਜੀਰੀ ਦੀ ਖਰੀਦ ਅਤੇ ਢੋਆ ਢੁਆਈ ਸਬੰਧੀ ਕਿਸਾਨਾ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆ ਖਰੀਦ ਕੇਂਦਰਾ 'ਚ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਡੀ. ਐੱਮ. ਬੁਢਲਾਡਾ ਗੁਰਸਿਮਰਨ ਸਿੰਘ ਢਿਲੋਂ ਨੇ ਦੱਸਿਆ ਕਿ ਮੁੱਖ ਯਾਰਡ ਮੰਡੀਆਂ ਸਮੇਤ ਲਗਭਗ 19 ਖਰੀਦ ਕੇਂਦਰਾ ਊੱਪਰ 27590 ਟਨ ਜੀਰੀ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 25050 ਟਨ ਜੀਰੀ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਵੇ ਪਿਛਲੇ ਸਾਲ ਦੇ ਮੁਕਾਬਲੇ ਜੀਰੀ ਦੀ ਆਮਦ ਇਕ ਫੀਸਦੀ ਘੱਟ ਹੈ ਪਰ ਖਰੀਦ ਏਜੰਸੀ ਪਨਗਰੇਨ 6660 ਟਨ ਅਤੇ ਮਾਰਕਫੈੱਡ 6710 ਟਨ, ਪਨਸਪ 3110 ਟਨ, ਵੇਅਰ ਹਾਉਸ ਕਾਰਪੋਰ੍ਹੇਨ 6590 ਟਨ, ਪੰਜਾਬ ਐਗਰੋ 630 ਟਨ ਅਤੇ ਬਾਸਮਤੀ ਜੀਰੀ ਪ੍ਰਾਇਵੇਟ ਵਪਾਰੀਆਂ ਵੱਲੋਂ 1350 ਟਨ ਦੀ ਖਰੀਦ ਕੀਤੀ ਗਈ ਹੈ। ਦੀਵਾਲੀ ਦੀਆਂ ਛੁੱਟੀਆ ਆਉਣ ਕਾਰਨ ਲੇਵਰ ਦੀ ਘਾਟ ਕਾਰਨ 6015 ਟਨ ਜੀਰੀ ਦੀ ਢੋਆ ਢੋਆਈ ਨਹੀਂ ਹੋ ਸਕੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਜੀਰੀ ਸੁੱਕੀ ਲੈ ਕੇ ਆਉਣ ਤਾਂ ਕਿ ਕਿਸਾਨ ਨੂੰ ਜੀਰੀ ਦੀ ਨਮੀ ਦੇ ਕਾਰਨ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਖਰੀਦ ਪ੍ਰਬੰਧਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਰ ਖਰੀਦ ਕੇਂਦਰ 'ਚ ਪੀਣ ਵਾਲਾ ਪਾਣੀ, ਛਾਂ ਅਤੇ ਲਾਇਟਾ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ, ਜਾਣਕਾਰੀ ਦੌਰਾਨ ਸੁਪਰਡੈਂਟ ਰਾਮ ਕੁਮਾਰ ਜੈਨ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਦਰਸ਼ਨ ਸਿੰਘ ਨੇ ਖਰੀਦ ਪ੍ਰਬੰਧਾ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਸਮੇਂ ਸਿਰ ਆਪਣੀ ਫਸਲ ਵੇਚ ਕੇ ਘਰ ਜਾ ਰਿਹਾ ਹੈ ਪਰ ਸਰਕਾਰ ਦੇ ਪਰਾਲੀ ਸਾੜਨ ਤੇ ਲਾਈ ਪਾਬੰਦੀ ਤੇ ਚਿੰਤਾ ਪ੍ਰਗਟ ਕੀਤੀ ਹੈ।
